ਰਾਜ ਦੇ ਜਨਤਕ ਹਸਪਤਾਲਾਂ ਅਤੇ ਐਂਬੂਲੈਂਸ ਦੀਆਂ ਸੇਵਾਵਾਂ ਵਿੱਚ ਲੱਗੇ ਸਿਹਤ ਕਰਮੀਆਂ ਵਾਸਤੇ ਵਿਕਟੌਰੀਆਈ ਸਰਕਾਰ ਨੇ 3000 ਡਾਲਰਾਂ ਦੇ ਬੋਨਸ ਦਾ ਐਲਾਨ ਕੀਤਾ ਹੈ। ਇਸ ਵਾਸਤੇ ਸਰਕਾਰ ਨੇ 353 ਮਿਲੀਅਨ ਡਾਲਰਾਂ ਦੇ ਨਵੇਂ ਪੈਕੇਜ ਦਾ ਐਲਾਨ ਕੀਤਾ ਹੈ।
ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਇਸ ਸਬੰਧੀ ਅਲਾਨਨਾਮੇ ਰਾਹੀਂ ਦੱਸਿਆ ਕਿ ਸਿਹਤ ਕਰਮਚਾਰੀ, ਰਾਜ ਸਰਕਾਰ ਇੱਕ ਮਹੱਤਵਪੂਰਨ ਇਕਾਈ ਹਨ ਅਤੇ ਜਨਤਕ ਸੇਵਾਵਾਂ ਲਈ ਰੀੜ੍ਹ ਦੀ ਹੱਡੀ ਦਾ ਕੰਮ ਕਰਦੇ ਹਨ। ਇਸ ਵਾਸਤੇ ਜ਼ਰੂਰੀ ਹੈ ਕਿ ਸਮਾਂ ਰਹਿੰਦਿਆਂ ਅਜਿਹੇ ਕਰਮਚਾਰੀਆਂ ਦਾ ਧਿਆਨ ਰੱਖਿਆ ਜਾਵੇ ਅਤੇ ਸਮੇਂ ਸਮੇਂ ਤੇ ਉਨ੍ਹਾਂ ਨੂੰ ਅਜਿਹੇ ਤੋਹਫਿਆਂ ਆਦਿ ਨਾਲ ਨਵਾਜਿਆ ਜਾਵੇ ਤਾਂ ਜੋ ਇਸ ਖ਼ਿੱਤੇ ਪ੍ਰਤੀ ਲੋਕ ਉਤਸਾਹਿਤ ਹੋਣ ਅਤੇ ਉਹ ਲੋਕ ਜੋ ਇਸ ਖ਼ਿੱਤੇ ਵਿੱਚ ਹਨ, ਹਮੇਸ਼ਾ ਆਪਣੇ ਆਪ ਨੂੰ ਚੜ੍ਹਦੀਕਲਾ ਵਿੱਚ ਮਹਿਸੂਸ ਕਰਨ।
ਉਨ੍ਹਾਂ ਇਹ ਵੀ ਕਿਹਾ ਆਉਣ ਵਾਲੇ ਜੁਲਾਈ ਦੇ ਮਹੀਨੇ ਤੋਂ ਹੁਣ ਸਰਕਾਰ, ਸਿਹਤ ਕਰਮੀਆਂ ਲਈ ਮੁਫ਼ਤ ਭੋਜਨ ਆਦਿ ਦੀ ਪ੍ਰਬੰਧ ਵੀ ਕਰ ਰਹੀ ਹੈ ਅਤੇ ਇਹ ਸੇਵਾ ਇਸ ਸਾਲ 2022 ਦੇ ਅੰਤ ਤੱਕ ਜਾਰੀ ਰਹਿਣਗੀਆਂ।