ਵਿਕਟੋਰੀਆਈ ਲੜਕਾ ਹੋਇਆ ਕਰੋਨਾ ਪਾਜ਼ਿਟਿਵ -ਪਰਤਿਆ ਸੀ ਸਿਡਨੀ ਦੇ ਉਤਰੀ ਬੀਚਾਂ ਤੋਂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਵਿਕਟੋਰੀਆਈ ਸਿਹਤ ਮੰਤਰੀ ਮਾਰਟਿਨ ਫੋਲੇਅ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇੱਕ 15 ਸਾਲਾਂ ਦਾ ਨਵਯੁਵਕ ਜੋ ਕਿ ਸਿਡਨੀ ਦੇ ਉਤਰੀ ਬੀਚਾਂ ਤੋਂ ਹੋ ਕੇ ਰਾਜ ਅੰਦਰ ਪਰਤਿਆ ਹੈ, ਦਾ ਕਰੋਨਾ ਟੈਸਟ ਪਾਜ਼ਿਟਿਵ ਪਾਇਆ ਗਿਆ ਹੈ ਅਤੇ ਉਸਨੂੰ ਕੁਆਰਨਟੀਨ ਵੀ ਕਰ ਲਿਆ ਗਿਆ ਹੈ। ਰਾਜ ਅੰਦਰ ਕਰੋਨਾ ਦੇ ਤਾਜ਼ੇ ਮਾਮਲਿਆਂ ਵਿੱਚ 3 ਅਜਿਹੇ ਮਾਮਲੇ ਸਾਹਮਣੇ ਆਏ ਹਨ ਅਤੇ ਸਾਰੇ ਹੀ ਹੋਟਲ ਕੁਆਰਨਟੀਨ ਕੀਤੇ ਗਏ ਹਨ। ਉਨ੍ਹਾਂ ਰਾਜ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਾਲ ਦੀ ਘੜੀ ਆਪਣੇ ਸਾਰੇ ਪਲਾਨ ਬਦਲ ਦਿਉ ਅਤੇ ਸਿਡਨੀ ਦੇ ਉਤਰੀ ਬੀਚਾਂ ਵਾਲੇ ਪਾਸੇ ਸ਼ਿਰਕਤ ਨਾ ਕਰੋ ਕਿਉਂਕਿ ਸਿਹਤ ਸਭ ਤੋਂ ਜ਼ਰੂਰੀ ਹੈ ਅਤੇ ਇਸ ਨਾਲ ਇਕੱਲਿਆਂ ਤੁਹਾਡੀ ਆਪਣੀ ਸਿਹਤ ਹੀ ਨਹੀਂ ਸਗੋਂ ਸਮੁੱਚੇ ਸਮਾਜ ਅਤੇ ਰਾਜ ਦੀ ਜਨਤਕ ਸਿਹਤ ਵੀ ਦਾਅ ਤੇ ਲੱਗ ਜਾਂਦੀ ਹੈ। ਉਕਤ 15 ਸਾਲਾਂ ਦੇ ਨਵਯੁਵਕ ਨੇ ਸਿਡਨੀ ਵਿੱਚ ਕਈ ਅਜਿਹੀਆਂ ਥਾਵਾਂ ਉਪਰ ਸ਼ਿਰਕਤ ਕੀਤੀ ਸੀ ਜਿਹੜੀਆਂ ਕਿ ਹਾਈ ਅਲਰਟ ਵਿੱਚ ਹਨ ਅਤੇ ਇਨ੍ਹਾਂ ਥਾਵਾਂ ਵਿੱਚ ਐਵਲਨ ਆਰ ਐਸ ਐਲ ਅਤੇ ਐਵਲਨ ਬੌਲਿੰਗ ਕਲੱਬ ਆਦਿ ਵੀ ਸ਼ਾਮਿਲ ਹਨ। ਉਕਤ ਲੜਕੇ ਦੇ ਪਰਵਾਰ ਨੂੰ ਵੀ ਘਰ ਵਿੱਚ ਹੀ ਆਈਸੋਲੇਟ ਕੀਤਾ ਗਿਆ ਹੈ। ਉਧਰ ਨਿਊ ਸਾਊਥ ਵੇਲਜ਼ ਅੰਦਰ ਵੀ ਇਸ ਨਵੇਂ ਕਲਸਟਰ ਦੇ ਸੌਮਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇੱਕ ਔਰਤ ਜਿਹੜੀ ਕਿ ਅਮਰੀਕਾ ਤੋਂ ਪਰਤੀ ਸੀ, ਉਹ ਹੀ ਇਸ ਕਲਸਟਰ ਦਾ ਮੁੱਖ ਸੌਮਾ ਹੋ ਸਕਦੀ ਹੈ ਅਤੇ ਇਸ ਦੀ ਪੜਤਾਲ ਜਾਰੀ ਹੈ।

Install Punjabi Akhbar App

Install
×