ਐਮ ਆਰ.ਐਨ.ਏ. ਵੈਕਸੀਨ ਲਈ ਵਿਕਟੋਰੀਆ ਸਰਕਾਰ ਖਰਚੇਗੀ 50 ਮਿਲੀਅਨ ਡਾਲਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਵਿਕਟੋਰਆਈ ਸਰਕਾਰ ਦੇ ਕਾਰਜਕਾਰੀ ਪ੍ਰੀਮੀਅਰ ਜੇਮਜ਼ ਮਰਲੀਨੋ ਨੇ ਇੱਕ ਅਹਿਮ ਐਲਾਨਨਾਮੇ ਰਾਹੀਂ ਦੱਸਿਆ ਹੈ ਕਿ ਰਾਜ ਸਰਕਾਰ ਨੇ ਐਮ ਆਰ.ਐਨ.ਏ. ਵੈਕਸੀਨ ਨੂੰ ਬਣਾਉਣ ਵਾਸਤੇ 50 ਮਿਲੀਅਨ ਡਾਲਰ ਦੇ ਫੰਡ ਦਾ ਐਲਾਨ ਕਰ ਦਿੱਤਾ ਹੈ ਅਤੇ ਇਹ ਵੈਕਸੀਨ ਹੁਣ ਮੈਲਬੋਰਨ ਅੰਦਰ ਤਿਆਰ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਐਮ ਆਰ.ਐਨ.ਏ. ਵੈਕਸੀਨ ਛੇਤੀ ਤਿਆਰ ਕੀਤੀ ਜਾਣ ਵਾਲੀ ਅਤੇ ਘੱਟ ਲਾਗਤ ਦੀ ਵੈਕਸੀਨ ਹੈ ਜੋ ਕਿ ਫਾਈਜ਼ਰ ਅਤੇ ਕੋਡਰਨਾ ਦੀ ਤਰਜ ਉਪਰ ਤਿਆਰ ਕੀਤੀ ਜਾਣੀ ਹੈ। ਚੰਗਾ ਹੁੰਦਾ ਕਿ ਇਸ ਨੂੰ 12 ਮਹੀਨੇ ਪਹਿਲਾਂ ਤੋਂ ਹੀ ਮਨਜ਼ੂਰੀ ਦੇ ਦਿੱਤੀ ਜਾਂਦੀ ਤਾਂ ਹੁਣ ਤੱਕ ਤਾਂ ਇਹ ਦਵਾਈ ਤਿਆਰ ਬਰ ਤਿਆਰ ਹੁੰਦੀ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੀ ਉਕਤ ਧਨਰਾਸ਼ੀ -ਰਾਜ ਦੀਆਂ ਯੂਨੀਵਰਸਿਟੀਆਂ ਅਤੇ ਮੈਡੀਕਲ ਉਦਯੋਗਪਤੀਆਂ ਨਾਲ ਹਿੱਸੇਦਾਰੀ ਵਿੱਚ ਖਰਚ ਕੀਤੀ ਜਾਵੇਗੀ ਅਤੇ ਅਗਲੇ 2 ਸਾਲਾਂ ਵਿੱਚ ਉਕਤ ਦਵਾਈ ਨੂੰ ਬਣਾਉਣ ਵਾਲੇ ਉਦਯੋਗ, ਮੈਲਬੋਰਨ ਵਿੱਚ ਸਥਾਪਿਤ ਕੀਤੇ ਜਾਣਗੇ।
ਫੈਡਰਲ ਸਰਕਾਰ ਨੇ ਵੀ ਇਸ ਗੱਲ ਨੂੰ ਮੰਨ ਲਿਆ ਹੈ ਕਿ ਉਕਤ ਦਵਾਈ ਨੂੰ ਦੇਸ਼ ਅੰਦਰ ਹੀ ਬਣਾਉਣਾ ਲਾਹੇਵੰਦ ਹੋ ਸਕਦਾ ਹੈ ਅਤੇ ਇਸੇ ਵਾਸਤੇ ਸਰਕਾਰ ਨੇ ਹੁਣ ਮਨਜ਼ੂਰੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਇਸ ਤੋਂ ਇਲਾਵਾ ਰਾਜ ਅੰਦਰ ਤਿੰਨ ਨਵੇਂ ਟੀਕਾਕਰਣ ਦੀਆਂ ਹੱਬਾਂ ਖੋਲ੍ਹ ਦਿੱਤੀਆਂ ਗਈਆਂ ਹਨ ਜਿਨ੍ਹਾਂ ਰਾਹੀਂ ਕਿ ਰਾਜ ਦੇ 70 ਅਤੇ ਇਸਤੋਂ ਉਪਰ ਉਮਰ ਵਰਗ ਦੇ ਲੋਕਾਂ ਵਾਸਤੇ ਕਰੋਨਾ ਵੈਕਸੀਨ ਦਾ ਵਿਤਰਣ ਕੀਤਾ ਜਾਵੇਗਾ। ਇਹ ਹੱਬਾਂ -ਦ ਰਾਇਲ ਐਗਜ਼ੀਬਿਸ਼ਨ ਬਿਲਡਿੰਗ, ਮੈਲਬੋਰਨ ਕਨਵੈਨਸ਼ਨ ਅਤੇ ਐਗਜ਼ੀਬਿਸ਼ਨ ਸੈਂਟਰ, ਅਤੇ ਗੀਲੋਂਗ ਵਿਚਲੀ ਸਾਬਕਾ ਫੋਰਟ ਫੈਕਟਰੀ ਨੂੰ ਉਕਤ ਹੱਬਾਂ ਵਿੱਚ ਤਬਦੀਲ ਕੀਤਾ ਗਿਆ ਹੈ ਅਤੇ ਇੱਥੇ ਹੁਣ ਫੇਜ਼ 1ਏ ਅਤੇ 1ਬੀ ਦੇ ਤਹਿਤ 70 ਅਤੇ ਇਸਤੋਂ ਉਪਰ ਉਮਰ ਵਰਗ ਦੇ ਲੋਕਾਂ ਨੂੰ ਬਿਨ੍ਹਾਂ ਕਿਸੇ ਨਾਮਾਂਕਣ ਤੋਂ ਵੈਕਸੀਨ ਦਿੱਤੀ ਜਾਵੇਗੀ।

Install Punjabi Akhbar App

Install
×