ਵਿਕਟੌਰੀਆਈ ਸਰਕਾਰ ਵੱਲੋਂ ਰਾਜ ਦਾ 8ਵਾਂ ਬਜਟ ਪੇਸ਼

ਸਿਹਤ ਪ੍ਰਣਾਲੀ ਲਈ 12 ਮਿਲੀਅਨ ਡਾਲਰ, ਸਿਹਤ ਕਾਮਿਆਂ ਲਈ ਵਾਧੂ ਵਰਕ ਫੋਰਸ ਅਤੇ ਹੋਰ ਸਹੂਲਤਾਂ

ਪ੍ਰੀਮੀਅਰ -ਡੇਨੀਅਲ ਐਂਡ੍ਰਿਊਜ਼ ਨੇ ਰਾਜ ਦਾ 8ਵਾਂ ਬਜਟ ਪੇਸ਼ ਕਰਦਿਆਂ ਕਿਹਾ ਕਿ ਬੀਤੇ ਸਮਿਆਂ ਵਿੱਚ ਕੋਵਿਡ-19 ਦੀ ਮਾਰ ਨੇ ਰਾਜ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਅਤੇ ਸਭ ਤੋਂ ਜ਼ਿਆਦਾ ਮਾਰ ਰਾਜ ਦੀ ਸਿਹਤ ਪ੍ਰਣਾਲੀ ਨੂੰ ਸਿੱਧੇ ਤੌਰ ਤੇ ਪਈ ਹੈ ਅਤੇ ਇਸ ਦੀ ਦਿਸ਼ਾ ਅਤੇ ਦਸ਼ਾ ਸੁਧਾਰਨ ਵਾਸਤੇ ਨਵੇਂ ਬਜਟ ਵਿੱਚ 12 ਮਿਲੀਅਨ ਡਾਲਰਾਂ ਦਾ ਪ੍ਰਾਵਧਾਨ ਰੱਖਿਆ ਗਿਆ ਹੈ। ਇਸ ਨਾਲ ਅਗਲੇ 4 ਸਾਲਾਂ ਦੌਰਾਨ ਸਿਹਤ ਪ੍ਰਣਾਲੀ ਵਿੱਚ 7000 ਵਾਧੂ ਕਰਮਚਾਰੀ ਭਰਤੀ ਕੀਤੇ ਜਾਣਗੇ ਅਤੇ ਬੁਨਿਆਦੀ ਢਾਂਚੇ ਵਿੱਚ ਵੀ ਜ਼ਰੂਰੀ ਫੇਰਬਦਲ (ਨਵੀਆਂ ਤਕਨੀਕਾਂ ਅਤੇ ਆਧੁਨਿਕ ਮਸ਼ੀਨਾਂ ਆਦਿ) ਕੀਤੇ ਜਾਣਗੇ।
ਪ੍ਰੀਮੀਅਰ ਨੇ ਕਿਹਾ ਕਿ ਨਵੀਂ ਪ੍ਰਣਾਲੀ ਨਾਲ ਸਿੱਧੇ ਤੌਰ ਤੇ ਲੋਕਾਂ ਨੂੰ ਹੀ ਫਾਇਦਾ ਹੋਵੇਗਾ ਅਤੇ ਮਰੀਜ਼ਾਂ ਦੀ ਸੇਵਾ ਅਤੇ ਇਲਾਜ ਬਹੁਤ ਹੀ ਘੱਟ ਸਮੇਂ ਵਿੱਚ ਹੋਣਗੇ ਅਤੇ ਇਸ ਵਾਸਤੇ ਜ਼ਿਆਦਾ ਵਰਕ ਫੋਰਸ ਅਤੇ ਨਵੀਆਂ ਤਕਨੀਕਾਂ ਆਦਿ ਦਾ ਇਸਤੇਮਾਲ ਕੀਤਾ ਜਾਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਸਿਹਤ ਕਾਮੇ, ਜਿਨ੍ਹਾਂ ਨੇ ਕਿ ਕਰੋਨਾ ਕਾਲ ਦੌਰਾਨ ਬਹੁਤ ਹੀ ਉਮਦਾ ਕੰਮ ਕਾਜ ਕੀਤੇ ਹਨ, ਦੀ ਭਲਾਈ ਆਦਿ ਵਾਸਤੇ ਵੀ ਨਵੇਂ ਬਜਟ ਵਿੱਚ ਗੁੰਜਾਇਸ਼ ਰੱਖੀ ਗਈ ਹੈ ਅਤੇ ਇਸ ਨਾਲ ਉਨ੍ਹਾਂ ਦਾ ਮਨੋਬਲ ਉਚਾ ਹੋਵੇਗਾ ਅਤੇ ਉਨ੍ਹਾਂ ਨੂੰ ਹੋਰ ਵੀ ਜ਼ਿਆਦਾ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਣਾ ਮਿਲੇਗੀ।

Install Punjabi Akhbar App

Install
×