ਮਾਰਚ ਵਿੱਚ ਗ੍ਰੈਂਡ ਪ੍ਰਿਕਸ ਰੇਸ ਹੋਵੇਗੀ ਜਾਂ ਨਹੀਂ -ਵਿਕਟੋਰੀਆ ਸਰਕਾਰ ਕਰ ਰਹੀ ਇਸ ਤੇ ਵਿਚਾਰ

(ਦ ਏਜ ਮੁਤਾਬਿਕ) ਹਰ ਸਾਲ ਮਾਰਚ ਦੇ ਮਹੀਨੇ ਵਿੱਚ ਮੈਲਬੋਰਨ ਵਿਖੇ ਹੋਣ ਵਾਲੀ ਫਾਰਮੂਲਾ 1 ਗ੍ਰੈਂਡ ਪ੍ਰਿਕਸ ਮੋਟਰ ਰੇਸ ਬੀਤੇ ਸਾਲ 2020 ਵਿੱਚ ਕੋਵਿਡ-19 ਦੇ ਫੈਲਣ ਕਾਰਨ ਰੱਦ ਕਰ ਦਿੱਤੀ ਗਈ ਸੀ ਅਤੇ ਇਸ ਦੇ ਪ੍ਰੇਮੀਆਂ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਾਰੀ ਮਾਰਚ ਦੇ ਮਹੀਨੇ ਵਿੱਚ ਇਸ ਮੋਟਰ ਰੇਸ ਦਾ ਆਯੋਜਨ ਕੀਤਾ ਜਾਵੇ ਕਿ ਨਾਂ -ਅਤੇ ਜੇਕਰ ਕੀਤਾ ਜਾਵੇ ਤਾਂ ਫੇਰ ਇਸ ਦੇ ਮਾਪਦੰਢ ਕੀ ਹੋਣਗੇ….? ਆਦਿ ਸਾਰਿਆਂ ਹੀ ਪੱਖਾਂ ਉਪਰ ਵਿਕਟੋਰੀਆਈ ਸਰਕਾਰ ਨੇ ਸ਼ੁਰੂ ਕਰ ਦਿੱਤੇ ਹਨ। ਇਸ ਵਾਸਤੇ ਸਰਕਾਰ ਵੱਲੋਂ ਫਾਰਮੂਲਾ 1 ਮੈਨੇਜਮੈਂਟ ਨਾਲ ਗੱਲਬਾਤ ਅਤੇ ਸਲਾਹ ਮਸ਼ਵਰੇ ਵੀ ਕੀਤੇ ਜਾ ਰਹੇ ਹਨ। ਵੈਸੇ ਇੱਕ ਮੋਟਰਸਪਾਟ ਵੈਬਸਾਈਟ ਵੱਲੋਂ, ਫਾਰਮੂਲਾ 1 ਦੇ 2021 ਦੇ ਕੈਲੰਡਰ ਮੁਤਾਬਿਕ ਇਸ ਰੇਸ ਨੂੰ ਮੁਲਤੱਵੀ ਕੀਤਾ ਦਿਖਾਇਆ ਗਿਆ ਹੈ। ਉਕਤ ਕੈਲੰਡਰ ਵਿੱਚ ਕਾਰਨ ਇਹ ਦਿੱਤਾ ਗਿਆ ਹੈ ਕਿ ਆਸਟ੍ਰੇਲੀਆ ਵਿੱਚ ਕਰੋਨਾ ਦੇ ਨਵੇਂ ਸੰਕਰਮਣ ਦੇ ਹਮਲੇ ਕਾਰਨ ਇਸ ਰੇਸ ਨੂੰ ਮੁਲਤੱਵੀ ਕੀਤਾ ਜਾਂਦਾ ਹੈ ਪਰੰਤੂ ਸਰਕਾਰ ਦਾ ਕਹਿਣਾ ਹੈ ਕਿ ਹਾਲੇ ਗੱਲਬਾਤ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਸਾਲ ਵੀ ਇਸ ਪ੍ਰਤੀਯੋਗਿਤਾ ਦੇ ਸਾਰੇ ਹੀ ਅਧਿਕਾਰੀ ਅਤੇ ਖਿਡਾਰੀ ਪਹੁੰਚ ਚੁਕੇ ਸਨ ਅਤੇ ਬਿਲਕੁਲ ਅਖੀਰਲੇ ਸਮਿਆਂ ਅੰਦਰ ਹੀ ਇਸ ਆਯੋਜਨ ਨੂੰ ਰੱਦ ਕਰਨਾ ਪਿਆ ਸੀ।
ਇਸ ਤੋਂ ਇਲਾਵਾ ਆਸਟ੍ਰੇਲੀਆਈ ਓਪਨ ਟੈਨਿਸ ਪ੍ਰਤੀਯੋਗਿਤਾ ਵਾਸਤੇ ਵੀ ਮੈਲਬੋਰਨ ਅੰਦਰ ਅਧਿਕਾਰੀ ਇਸੇ ਮਹੀਨੇ ਵਿਚ ਹੀ ਪੁੱਝਣੇ ਸ਼ੁਰੂ ਹੋ ਜਾਣਗੇ ਅਤੇ ਫਰਵਰੀ 8 ਤੋਂ ਸ਼ੁਰੂ ਹੋਣ ਵਾਲੇ ਇਸ ਆਯੋਜਨ ਤੋਂ ਪਹਿਲਾਂ ਸਾਰਿਆਂ ਨੂੰ ਹੀ ਲਾਜ਼ਮੀ ਤੌਰ ਤੇ ਕੁਆਰਨਟੀਨ ਕੀਤਾ ਜਾਵੇਗਾ।

Install Punjabi Akhbar App

Install
×