ਵਿਕਟੌਰੀਆ ਰਾਜ ਵਿੱਚ ਕਰੋਨਾ ਦੇ ਹਮਲਿਆਂ ਨੂੰ ਨੱਥ ਪਾਉਣ ਵਾਸਤੇ ਹੋਬਸਨਜ਼ ਬੇਅ ਅਤੇ ਮੈਰੀਬਿਰਮੌਂਗ ਵਿਚਲੇ ਆਊਟਬ੍ਰੇਕਾਂ ਕਾਰਨ, 6ਵਾਂ ਲਾਕਡਾਊਨ (ਬੀਤੀ ਰਾਤ ਤੋਂ ਲਾਗੂ ਅਤੇ ਅਗਲੇ 7 ਦਿਨਾਂ ਲਈ) ਲਗਾਇਆ ਗਿਆ ਹੈ ਅਤੇ ਅੱਜ ਪਹਿਲੇ ਹੀ ਦਿਨ ਕਰੋਨਾ ਦੇ 4 ਨਵੇਂ ਮਾਮਲੇ ਪਾਏ ਗਏ ਹਨ ਅਤੇ ਕੱਲ੍ਹ ਦੇ 2 ਨੂੰ ਮਿਲਾ ਕੇ ਬੀਤੇ 24 ਘੰਟਿਆਂ ਦੌਰਾਨ ਰਾਜ ਵਿੱਚ ਕਰੋਨਾ ਦੇ ਮਿਲਣ ਵਾਲੇ ਨਵੇਂ ਮਾਮਲਿਆਂ ਦੀ ਗਿਣਤੀ 6 ਹੈ। ਸਾਰੇ ਹੀ ਮਾਮਲੇ ਡੈਲਟਾ ਵੇਰੀਐਂਟ ਦੇ ਹਨ ਅਤੇ ਆਪਣੇ ਇਨਫੈਕਸ਼ਨ ਦੌਰਾਨ ਬਾਹਰ ਵੀ ਘੁੰਮਦੇ ਰਹੇ ਹਨ। ਮੈਰੀਬਿਰਨੌਂਗ ਵਾਲੇ ਮਾਮਲੇ (20ਵਿਆਂ ਸਾਲਾਂ ਦਾ ਵਿਅਕਤੀ) ਦੇ ਸ੍ਰੋਤਾਂ ਬਾਰੇ ਪੜਤਾਲ ਜਾਰੀ ਹੈ।
ਲਾਕਡਾਊਨ ਦੇ ਖ਼ਿਲਾਫ਼ ਵੀ ਕਾਫੀ ਲੋਕ ਸੜਕਾਂ ਉਪਰ ਉਤਰਦੇ ਦਿਖਾਈ ਦੇ ਰਹੇ ਹਨ ਅਤੇ ਇਸ ਮਾਮਲੇ ਵਿੱਚ ਪੁਲਿਸ ਨੇ 15 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰ ਦਾ ਸਾਥ ਦੇਣ ਤਾਂ ਕਿ ਇਸ ਬਿਮਾਰੀ ਤੋਂ ਬੱਚਿਆ ਜਾ ਸਕੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋਕ ਸਿਰਫ ਜ਼ਰੂਰੀ ਕੰਮਾਂ ਲਈ ਹੀ ਅਤੇ ਆਪਣੇ 5 ਕਿਲੋ ਮੀਟਰ ਦੇ ਦਾਇਰੇ ਵਿੱਚ ਘਰਾਂ ਤੋਂ ਬਾਹਰ ਆ ਸਕਦੇ ਹਨ।