ਵਿਕਟੋਰਾਈ ਮੁੱਖ ਸਿਹਤ ਅਧਿਕਾਰੀ ਬਰੈਟ ਸਟਨ ਨੇ ਲਈ ਐਸਟ੍ਰੇਜੈਨੇਕਾ ਦੀ ਪਹਿਲੀ ਡੋਜ਼

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਰਾਜ ਸਰਕਾਰ ਦੇ ਫਾਈਜ਼ਰ ਅਤੇ ਮੋਡਰਨਾ ਸਟਾਈਲ ਵੈਕਸੀਨਾ ਦੇ ਰਾਜ ਅੰਦਰ ਉਤਪਾਦਨ ਦੇ ਐਲਾਨ ਤੋਂ ਬਾਅਦ ਅੱਜ ਦ ਰਾਇਲ ਐਗਜ਼ੀਬਿਸ਼ਨ ਬਿਲਡਿੰਗ ਵਿਖੇ, ਵਿਕਟੋਰਾਈ ਮੁੱਖ ਸਿਹਤ ਅਧਿਕਾਰੀ ਬਰੈਟ ਸਟਨ ਨੇ ਲਈ ਐਸਟ੍ਰੇਜੈਨੇਕਾ ਦੀ ਪਹਿਲੀ ਡੋਜ਼ ਲਈ। ਪ੍ਰੋਫੈਸਰ ਸਟਨ, ਜੋ ਕਿ ਉਮਰ ਦੇ 50ਵਿਆਂ ਸਾਲਾਂ ਵਿੱਚ ਹਨ ਨੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਇਹ ਡੋਜ਼ ਉਨ੍ਹਾਂ ਦੀ ਸਿਹਤ ਦੀ ਰੱਖਿਆ ਕਰੇਗੀ ਅਤੇ ਉਨ੍ਹਾਂ ਨੂੰ ਅਗਲੀ ਡੋਜ਼ 12 ਹਫ਼ਤਿਆਂ ਬਾਅਦ ਲਗਾਈ ਜਾਵੇਗੀ।
ਇਹ ਮੰਨਿਆ ਜਾ ਰਿਹਾ ਹੈ ਕਿ ਪ੍ਰੋਫੈਸਰ ਸਟਨ ਦੁਆਰਾ ਲਈ ਜਾਣ ਵਾਲੀ ਐਸਟ੍ਰੇਜੈਨੈਕਾ ਦੀ ਪਹਿਲੀ ਡੋਜ਼ ਨਾਲ ਲੋਕਾਂ ਦਾ ਮਨੋਬਲ ਵਧੇਗਾ ਅਤੇ ਲਗਾਈਆਂ ਜਾ ਰਹੀਆਂ ਕਿਆਸ-ਅਰਾਈਆਂ ਤੋਂ ਜਨਤਕ ਧਿਆਨ ਹਟੇਗਾ। ਦਰਅਸਲ ਲੋਕਾਂ ਅੰਦਰ ਇਹ ਗੱਲ ਆਮ ਪਾਈ ਜਾ ਰਹੀ ਹੈ ਕਿ ਐਸਟ੍ਰੇਜੈਨੈਕਾ ਦੇ ਇਸਤੇਮਾਲ ਨਾਲ ਬਲੱਡ ਕਲਾਟਿੰਗ ਦੀ ਸਮੱਸਿਆ ਆ ਰਹੀ ਹੈ ਅਤੇ ਇਸ ਵਾਸਤੇ ਲੋਕ ਇਸ ਦਵਾਈ ਤੋਂ ਪ੍ਰਹੇਜ਼ ਕਰ ਰਹੇ ਹਨ।
ਪ੍ਰੋਫੈਸਰ ਸਟਨ ਨੇ ਉਕਤ ਸਮੱਸਿਆ ਨੂੰ ਨਕਾਰਦਿਆਂ ਕਿਹਾ ਕਿ ਜਿਹੜੀ ਸਮੱਸਿਆ ਆਈ ਹੈ ਉਹ ਬਹੁਤ ਹੀ ਸੀਮਿਤ ਹੈ ਅਤੇ ਜ਼ਰੂਰੀ ਨਹੀਂ ਕਿ ਹਰ ਕਿਸੇ ਨੂੰ ਹੀ ਹੋ ਜਾਵੇ ਇਸ ਵਾਸਤੇ ਆਪਣੇ ਅਤੇ ਆਪਣੇ ਸਮਾਜ ਦੇ ਬਚਾਅ ਵਾਸਤੇ ਟੀਕਾਕਰਣ ਕਰਵਾਉਣਾ ਬਹੁਤ ਜ਼ਰੂਰੀ ਹੈ।
ਜ਼ਿਕਰਯੋਗ ਹੈ ਕਿ ਬਲੱਡ ਕਲਾਟਿੰਗ ਵਾਲੀ ਸਮੱਸਿਆ ਦੇ ਚਲਦਿਆਂ, ਵਿਕਟੋਰੀਆ ਅੰਦਰ ਬੀਤੇ 9 ਅਪ੍ਰੈਲ ਨੂੰ ਐਸਟ੍ਰੇਜੈਨੈਕਾ ਵੈਕਸੀਨ ਨੂੰ 50 ਸਾਲਾਂ ਦੀ ਉਮਰ ਤੋਂ ਵੱਧ ਦੇ ਲੋਕਾਂ ਨੂੰ ਦੇਣਾ ਬੰਦ ਕਰ ਦਿੱਤਾ ਗਿਆ ਸੀ ਜੋ ਕਿ ਹੁਣ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ।

Install Punjabi Akhbar App

Install
×