
(ਐਸ.ਬੀ.ਐਸ.) ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਵੱਲੋਂ ਜਾਰੀ ਜਾਣਕਾਰੀ ਮੁਤਾਬਿਕ ਰਾਜ ਅੰਦਰ ਪਿੱਛਲੇ 24 ਘੰਟਿਆਂ ਦੌਰਾਨ (ਵੀਰਵਾਰ ਬਾਅਦ ਦੁਪਹਿਰ ਤੱਕ) 113 ਕੋਵਿਡ 19 ਦੇ ਨਵੇਂ ਮਾਮਲੇ ਦਰਜ ਕੀਤੇ ਗਏ ਅਤੇ 23 ਲੋਕਾਂ ਦੀ ਇਸ ਭਿਆਨਕ ਬਿਮਾਰੀ ਕਾਰਨ ਮੌਤ ਹੋਈ। ਮਰਨ ਵਾਲਿਆਂ ਵਿੱਚੋਂ 22 ਲੋਕ ਏਜਡ ਕੇਅਰ ਕਲਸਟਰ ਨਾਲ ਸਬੰਧਤ ਸਨ। ਰਾਜ ਅੰਦਰ ਇਸ ਵੇਲੇ ਤੱਕ ਕੋਵਿਡ 19 ਨਾਲ ਮਰਨ ਵਾਲਿਆਂ ਦੀ ਸੰਖਿਆ 485 ਹੋ ਚੁਕੀ ਹੈ। ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਵੀ ਵਿਕਟੋਰੀਆ ਰਾਜ ਦੀ ਇਸ ਸੰਕਟਕਾਲੀਨ ਸਥਿਤੀ ਉਪਰ ਚਿੰਤਾ ਪ੍ਰਗਟਾਈ ਹੈ ਅਤੇ ਕਿਹਾ ਹੈ ਕਿ ਇਸ ਲੜਾਈ ਵਿੱਚ ਅਸੀਂ ਸਭ ਮਿਲ ਕੇ ਜੀ ਤੋੜ ਅਤੇ ਹਰ ਸੰਭਵ ਕੋਸ਼ਿਸ਼ ਕਰਦੇ ਰਹਾਂਗੇ ਅਤੇ ਇਸ ਭਿਆਨਕ ਬਿਮਾਰੀ ਦਾ ਰੁਖ਼ ਮੋੜ ਕੇ ਹੀ ਦਮ ਲਵਾਂਗੇ।