ਬ੍ਰਿਸਬੇਨ ਅੰਦਰ ਫਸੇ ਵਿਕਟੋਰੀਆਈਆਂ ਦੀ ਵਾਪਸੀ ਅੱਜ ਤੋਂ ਸ਼ੁਰੂ -ਡੇਨੀਅਲ ਐਂਡ੍ਰਿਊਜ਼

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਤਾਜ਼ਾ ਜਾਣਕਾਰੀ ਮੁਤਾਬਿਕ ਵਿਕਟੋਰੀਆ ਰਾਜ ਦੇ ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜ ਦੇ ਉਹ ਲੋਕ ਜਿਹੜੇ ਕਿ ਬ੍ਰਿਸਬੇਨ ਅੰਦਰ ਫੱਸੇ ਹਨ, ਆਪਣੇ ਘਰਾਂ ਨੂੰ ਵਾਪਿਸ ਮੁੜ ਸਕਦੇ ਹਨ ਅਤੇ ਅੱਜ ਸ਼ਾਮ ਦੇ 6 ਵਜੇ ਤੋਂ ਹੀ ਇਹ ਆਵਾਜਾਈ ਸ਼ੁਰੂ ਕੀਤੀ ਜਾ ਰਹੀ ਹੈ। ਪ੍ਰੀਮੀਅਰ ਨੇ ਕਿਹਾ ਕਿ ਵਿਕਟੋਰੀਆ ਅੰਦਰ ਬੀਤੇ 10 ਦਿਨਾਂ ਤੋਂ ਕੋਈ ਵੀ ਕਰੋਨਾ ਦਾ ਸਥਾਨਕ ਟ੍ਰਾਂਸਮਿਸ਼ਨ ਦਾ ਮਾਮਲਾ ਦਰਜ ਨਹੀਂ ਹੋਇਆ ਅਤੇ ਹੁਣ ਸਰਕਾਰ ਹੋਰ ਰਿਆਇਤਾਂ ਦੇਣੀਆਂ ਸ਼ੁਰੂ ਕਰ ਰਹੀ ਹੈ। ਸਰਕਾਰ ਨੇ ਹੁਣ ਬ੍ਰਿਸਬੇਨ ਨੂੰ ਰੈਡ-ਜ਼ੌਨ ਤੋਂ ਘਟਾ ਕੇ ਓਰੇਂਜ ਜ਼ੌਨ ਵਿੱਚ ਕਰ ਦਿੱਤਾ ਹੈ ਅਤੇ ਹੁਣ ਇੱਥੋਂ ਆਉਣ ਵਾਲੇ ਵਿਕਟੋਰੀਆਈਆਂ ਨੂੰ ਛੋਟਾਂ ਲਈ ਅਰਜ਼ੀਆਂ ਦੇਣ ਦੀ ਲੋੜ ਨਹੀਂ ਹੈ ਬਸ ਉਨ੍ਹਾਂ ਨੂੰ ਇੱਕ ਯਾਤਰੀ-ਪਰਮਿਟ ਲਈ ਅਪਲਾਈ ਕਰਨਾ ਪਵੇਗਾ ਅਤੇ ਉਹ ਆਟੋਮੈਟਿਕ ਹੀ ਉਨ੍ਹਾਂ ਨੂੰ ਮਿਲ ਜਾਵੇਗਾ ਅਤੇ ਇੱਥੇ ਆ ਕੇ ਤਿੰਨ ਦਿਨਾਂ ਦੇ ਅੰਦਰ ਅੰਦਰ ਉਨ੍ਹਾਂ ਨੂੰ ਆਪਣਾ ਕਰੋਨਾ ਟੈਸਟ ਕਰਵਾਉਣਾ ਹੋਵੇਗਾ ਅਤੇ ਇਸ ਦੀ ਰਿਪੋਰਟ ਨੈਗੇਟਿਵ ਆਉਣ ਤੱਕ ਉਨ੍ਹਾਂ ਨੂੰ ਆਈਸੋਲੇਸ਼ਨ ਵਿੱਚ ਹੀ ਰਹਿਣਾ ਹੋਵੇਗਾ। ਸਿਡਨੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਹੈ ਕਿ ਸਿਡਨੀ ਅੰਦਰ ਫਸੇ ਹੋਏ ਵਿਕਟੋਰੀਆਈ ਲੋਕਾਂ ਬਾਰੇ ਵੀ ਸਰਕਾਰ ਜਲਦੀ ਹੀ ਵਿਚਾਰ ਕਰਨ ਜਾ ਰਹੀ ਹੈ ਅਤੇ ਭਲੀਭਾਂਤੀ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸਮਝਦੀ ਵੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਸ ਦੋ ਕੁ ਦਿਨਾਂ ਦੇ ਹੋਰ ਇੰਤਜ਼ਾਰ ਵਿੱਚ ਹੀ ਆਂਕੜਿਆਂ ਨੂੰ ਪੂਰੀ ਤਰ੍ਹਾਂ ਵਾਚ ਲਿਆ ਜਾਵੇਗਾ ਅਤੇ ਉਮੀਦ ਹੈ ਕਿ ਇੱਥੇ ਦੇ ਰੈਡ ਜ਼ੌਨਾਂ ਨੂੰ ਘਟਾ ਕੇ ਓਰੇਂਜ ਜ਼ੌਨ ਵਿੱਚ ਹੀ ਸ਼ਾਮਿਲ ਕਰ ਲਿਆ ਜਾਵੇਗਾ। ਮੁੱਖ ਸਿਹਤ ਅਧਿਕਾਰੀ ਬਰੈਟ ਸਟਨ ਨੇ ਵੀ ਕਿਹਾ ਕਿ ਸਮੁੱਚੀ ਟੀਮ ਹੀ ਨਿਊ ਸਾਊਥ ਵੇਲਜ਼ ਦੇ ਆਂਕੜਿਆਂ ਉਪਰ ਨਜ਼ਰ ਲਗਾਈ ਬੈਠੀ ਹੈ ਅਤੇ ਉਮੀਦ ਹੈ ਕਿ ਜਲਦੀ ਹੀ ਸਿਡਨੀ ਵਿੱਚ ਫਸੇ ਵਿਕਟੋਰੀਆਈ ਲੋਕ ਵੀ ਆਪਣੇ ਘਰਾਂ ਨੂੰ ਪਰਤ ਆਉਣਗੇ।

Install Punjabi Akhbar App

Install
×