
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਰਾਜ ਅੰਦਰ ਅੱਜ ਗਿਆਰ੍ਹਵਾਂ ਦਿਨ ਹੈ ਜਦੋਂ ਕਿ ਕੋਈ ਵੀ ਕਰੋਨਾ ਦਾ ਕੋਈ ਨਵਾਂ ਸਥਾਨਕ ਟ੍ਰਾਂਸਮਿਸ਼ਨ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਨਾ ਹੀ ਇਸ ਭਿਆਨਕ ਬਿਮਾਰੀ ਕਾਰਨ ਕੋਈ ਮੌਤ ਹੀ ਹੋਈ ਹੈ। ਹੁਣ ਰਾਜ ਅੰਦਰ ਵੱਡੇ ਪੱਧਰ ਉਪਰ ਕਰੋਨਾ ਦੇ ਲੱਛਣਾਂ ਦੀ ਟੈਸਟਿੰਗ ਦਾ ਅਭਿਯਾਨ ਚਲਾਇਆ ਜਾ ਰਿਹਾ ਹੈ ਤਾਂ ਜੋ ਹਰ ਤਰਫੋਂ ਇਸ ਵਾਇਰਸ ਤੋਂ ਨਿਜਾਤ ਪਾਈ ਜਾ ਸਕੇ। ਸਿਹਤ ਅਧਿਕਾਰੀਆਂ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਸ਼ਨਿਚਰਵਾਰ ਤੱਕ ਅਣਪਛਾਤੇ ਮਾਮਲੇ ਵੀ ਗਿਰ ਕੇ ਇੱਕ ਹੀ ਰਹਿ ਗਏ ਸਨ ਅਤੇ ਇਸ ਵੇਲੇ ਰਾਜ ਅੰਦਰ ਮਹਿਜ਼ ਚਾਰ ਮਾਮਲੇ ਹੀ ਚਲੰਤ ਹਨ ਅਤੇ ਇਸ ਦੌਰਾਨ 12,955 ਲੋਕਾਂ ਦੇ ਕਰੋਨਾ ਟੈਸਟ ਵੀ ਕੀਤੇ ਗਏ ਹਨ। ਸਿਹਤ ਵਿਭਾਗ ਦੇ ਮੁਖੀ ਜੋਰੇਨ ਵੇਮਰ ਦੇ ਅਨੁਸਾਰ ਟੈਸਟਿੰਗ ਅਭਿਯਾਨ ਦੀ ਪੁਸ਼ਟੀ ਕਰਦਿਆਂ ਕਿਹਾ ਗਿਆ ਹੈ ਕਿ ਇਹ ਕੋਈ ਸੀਮੀਤ ਜਾਂ ਖਾਸ ਖੇਤਰ ਵਿੱਚ ਨਹੀਂ ਹੈ ਸਗੋਂ ਰਾਜ ਅਅੰਦਰ ਹਰ ਤਰਫ ਹੀ ਅਜਿਹੇ ਟੈਸਟ ਕਰਨੇ ਸ਼ੁਰੂ ਕੀਤੇ ਗਏ ਹਨ ਤਾਂ ਕਿ ਕਿਤੇ ਕੋਈ ਗੁੰਜਾਇਸ਼ ਹੀ ਨਾ ਰਹੇ। ਰਾਜ ਅੰਦਰ ਹੁਣ ਜ਼ਿੰਦਗੀ ਆਪਣੀ ਰੁਕੀ ਹੋਈ ਰਫ਼ਤਾਰ ਤੋਂ ਬਾਅਦ ਮੁੜ ਤੋਂ ਲੀਹਾਂ ਉਪਰ ਦੌੜਨੀ ਸ਼ੁਰੂ ਹੋ ਗਈ ਹੈ ਅਤੇ ਹਰ ਤਰਫ ਪਹਿਲਾਂ ਦੀ ਤਰ੍ਹਾਂ ਹੀ ਲੋਕ ਘਰਾਂ ਤੋਂ ਬਾਹਰ ਆਉਣਾ ਸ਼ੁਰੂ ਹੋ ਚੁਕੇ ਹਨ। ਦ ਨੈਸ਼ਨਲ ਗੈਲਰੀ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਉਹ ‘ਇਆਨ ਪੋਟਰ’ (ਫੈਡਰੇਸ਼ਨ ਸਕੁਏਅਰ ਸੈਂਟਰ) ਦੀ ਸ਼ੁਰੂਆਤ ਮੁੜ ਤੋਂ ਅਗਲੇ ਸ਼ੁਕਰਵਾਰ ਤੋਂ ਹੀ ਕਰ ਦੇਣਗੇ ਅਤੇ ਕ੍ਰਿਸਮਿਸ ਦੇ ਤਿਉਹਾਰ ਤੋਂ ਪਹਿਲਾਂ ਪਹਿਲਾਂ ਆਪਣੀ ਪਹਿਲੇ ਵਾਲੀ ਨਾਰਮਲ ਸਥਿਤੀ ਵਿੱਚ ਆ ਜਾਣਗੇ।