ਵਿਕਟੋਰੀਆ ਦੇ ਦੋ ਨਵੇਂ ਮਾਮਲੇ ਹੋਟਲ ਹਾਲੀਡੇਅ ਇਨ ਨਾਲ ਸਬੰਧਤ -ਸਿਹਤ ਮੰਤਰੀ

(ਦ ਏਜ ਮੁਤਾਬਿਕ) ਰਾਜ ਦੇ ਸਿਹਤ ਮੰਤਰੀ ਮਾਰਟਿਨ ਫੋਲੇਅ ਨੇ ਪ੍ਰਮਾਣਿਕਤਾ ਦੱਸਦਿਆਂ ਕਿਹਾ ਹੈ ਕਿ ਰਾਜ ਅੰਦਰ ਪਾਏ ਗਏ ਕਰੋਨਾ ਦੇ ਦੋ ਨਵੇਂ ਮਾਮਲੇ ਮੈਲਬੋਰਨ ਦੇ ਹੋਟਲ ਹਾਲੀਡੇਅ ਇਨ ਨਾਲ ਹੀ ਸਬੰਧਤ ਪਾਏ ਗਏ ਹਨ ਅਤੇ ਇਸ ਤਰ੍ਹਾਂ ਹੁਣ ਇਸ ਕਲਸਟਰ ਵਿਚਲੇ ਕਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 16 ਹੋ ਗਈ ਹੈ। ਨਵੇਂ ਮਿਲੇ ਮਾਮਲਿਆਂ ਵਿੱਚੋਂ ਦੋ ਤਾਂ ਸਿੱਧੇ ਤੌਰ ਤੇ ਹੀ ਬੀਤੇ ਕੱਲ੍ਹ ਇੱਕ 30ਵਿਆਂ ਸਾਲਾਂ ਦੇ ਵਿਅਕਤੀ ਨਾਲ ਸਬੰਧਤ ਹਨ ਜਿਸ ਨੇ ਕਿ ਕੋਬਰਗ ਵਿੱਚ ਆਪਣੇ ਰਿਸ਼ਤੇਦਾਰਾਂ ਸਮੇਤ ਨਿਜੀ ਫੰਕਸ਼ਨ ਵਿੱਚ ਸ਼ਮੂਲੀਅਤ ਕੀਤੀ ਸੀ। ਉਕਤ ਦੋ ਮਾਮਲਿਆਂ ਵਿੱਚ ਇੱਕ ਮਹਿਲਾ ਅਤੇ ਇੱਕ ਬੱਚਾ ਸ਼ਾਮਿਲ ਹਨ ਜਿਨ੍ਹਾਂ ਨੇ ਕਿ ਫਰਵਰੀ 6 ਦੀ ਰਾਤ ਨੂੰ ਸਿਡਨੀ ਰੋਡ, ਕੋਬਰਗ ਵਿਖੇ ਹੋਟਲ ਅੰਦਰ ਰਾਤ ਦਾ ਖਾਣਾ ਖਾਇਆ ਸੀ ਅਤੇ ਦੋਹੇਂ ਹੀ ਅਲੱਗ ਅਲੱਗ ਪਰਵਾਰਾਂ ਤੋਂ ਹਨ। ਦੋਹਾਂ ਨੂੰ ਫਰਵਰੀ ਦੀ 12 ਤਾਰੀਖ ਨੂੰ ਆਈਸੋਲੇਟ ਕੀਤਾ ਗਿਆ ਸੀ ਅਤੇ 13 ਨੂੰ ਇਨ੍ਹਾਂ ਦੇ ਟੈਸਟ ਦਾ ਨਤੀਜਾ ਪਾਜ਼ਿਟਿਵ ਆਇਆ ਸੀ। ਇਨ੍ਹਾਂ ਦੋਹਾਂ ਮਾਮਲਿਆਂ ਨਾਲ ਜਿਹੜੀਆਂ ਸ਼ੱਕੀ ਥਾਵਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਉਨ੍ਹਾਂ ਵਿੱਚ ਇੱਕ ਬੇਕਰੀ ਅਤੇ ਵੂਲਵਰਥਸ ਸੁਪਰ ਮਾਰਕਿਟ ਸ਼ਾਮਿਲ ਹਨ। ਉਨ੍ਹਾਂ ਇੱਕ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਲੀਡੇਅ ਇਨ ਕਲਸਟਰ ਹੁਣ 996 ਤੋਂ 940 ਰਹਿ ਗਿਆ ਹੈ। ਇਨ੍ਹਾਂ 940ਆਂ ਵਿੱਚ ਅਜਿਹੇ 129 ਲੋਕ ਸ਼ਾਮਿਲ ਹਨ ਜੋ ਕਿ ਕਰੋਨਾ ਪੀੜਿਤਾਂ ਦੇ ਸਿੱਧੇ ਸੰਪਰਕ ਵਿੱਚ ਹਨ ਅਤੇ ਜਾਂ ਤਾਂ ਉਨ੍ਹਾਂ ਦੇ ਪਰਵਾਰਕ ਮੈਂਬਰ ਹਨ, ਨਾਲ ਕੰਮ ਕਰਨ ਵਾਲੇ ਹਨ ਅਤੇ ਜਾਂ ਫੇਰ ਨਜ਼ਦੀਕੀ ਸੰਪਰਕਾਂ ਵਿੱਚ ਆਏ ਹਨ।

Install Punjabi Akhbar App

Install
×