ਮੈਲਬੋਰਨ ਅੰਦਰ ਮੌਜੂਦਾ ਸਮੇਂ ਵਿੱਚ ਕਰੋਨਾ ਦੇ 80 ਚਲੰਤ ਮਾਮਲੇ – ਵਿਕਟੋਰੀਆ ਹੋਇਆ ਕਰੋਨਾ ਮੁਕਤ

(ਦ ਏਜ ਮੁਤਾਬਿਕ) ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਰਾਜ ਵਿਚਲੇ ਵਿੰਧਮ, ਬ੍ਰਿੰਬੈਂਕ, ਹਿਉਮ ਅਤੇ ਗ੍ਰੇਟਰ ਡੈਂਡੇਨੌਂਗ ਵਿਚੋਂ ਚਾਰ ਕਰੋਨਾ ਦੇ ਮਾਮਲੇ ਦਰਜ ਹੋਏ ਹਨ ਪਰੰਤੂ ਇਨ੍ਹਾਂ ਵਿਚੋਂ ਦੋ ਹਾਲੇ ਵੀ ਸ਼ੱਕੀ ਮਾਮਲੇ ਹਨ ਅਤੇ ਰਿਪੋਰਟ ਦੇ ਪੂਰਨ ਨਤੀਜਿਆਂ ਤੋਂ ਬਾਅਦ ਸ਼ਾਇਦ ਇਹ ਦੋ ਮਾਮਲੇ ਹਟਾਏ ਵੀ ਜਾ ਸਕਣਗੇ। ਰਾਜ ਅੰਦਰ ਬੀਤੇ ਕੱਲ੍ਹ, ਵੀਰਵਾਰ ਨੂੰ 23,583 ਕਰੋਨਾ ਦੇ ਟੈਸਟ ਕੀਤੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵੇਲੇ ਮੈਲਬੋਰਨ ਅੰਦਰ ਮਹਿਜ਼ 80 ਚਲੰਤ ਕਰੋਨਾ ਦੇ ਮਾਮਲੇ ਹਨ ਜਦੋਂ ਕਿ ਰਾਜ ਦੇ ਹੋਰ ਖੇਤਰਾਂ ਨੂੰ ਹੁਣ ਕਰੋਨਾਂ ਮੁਕਤ ਕਿਹਾ ਜਾ ਸਕਦਾ ਹੈ ਕਿਉਂਕਿ ਹੋਰ ਕਿਤੇ ਕੋਈ ਵੀ ਸਥਾਨਕ ਟ੍ਰਾਂਸਮਿਸ਼ਨ ਦਾ ਮਾਮਲਾ ਦਰਜ ਨਹੀਂ ਹੋਇਆ ਹੈ। 5 ਮਰੀਜ਼ ਹਸਪਤਾਲ ਅੰਦਰ ਜ਼ੇਰੇ ਇਲਾਜ ਹਨ ਪਰੰਤੂ ਕੋਈ ਵੀ ਵੈਂਟੀਲੇਟਰ ਉਪਰ ਨਹੀਂ ਹੈ। ਕਰੋਨਾ ਸਥਾਪਿਤ ਸਿਹਤ ਕਰਮੀਆਂ ਦੀ ਗਿਣਤੀ ਵੀ 5 ਹੀ ਹੈ ਅਤੇ 4 ਓਲਡ ਏਜਡ ਹੋਮਾਂ ਵਾਲੇ ਮਾਮਲਿਆਂ ਨਾਲ ਸਬੰਧਤ ਮਾਮਲੇ ਵੀ ਹਨ। ਉਨ੍ਹਾਂ ਅਣਪਛਾਤੇ ਮਾਮਲਿਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਅਕਤੂਬਰ ਦੀ 29 ਤਾਰੀਖ ਤੱਕ ਇਹ ਮਾਮਲਿਆਂ ਦੀ ਗਿਣਤੀ ਮਹਿਜ਼ 2 ਹੀ ਹੈ।

Install Punjabi Akhbar App

Install
×