ਵਿਕਟੋਰੀਆ ਅੰਦਰ ਕਰੋਨਾ ਦੇ ਘਟੇ ਮਾਮਲੇ -ਪਿਛਲੇ ਤਿੰਨ ਮਹੀਨਿਆਂ ਵਿੱਚ ਸਭ ਤੋਂ ਜ਼ਿਆਦਾ ਗਿਰਾਵਟ

(ਐਸ.ਬੀ.ਐਸ.) ਵਿਕਟੋਰੀਆਈ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਬੀਤੇ ਤਿੰਨ ਮਹੀਨਿਆਂ ਅੰਦਰ ਇਹ ਐਸਾ ਵਕਤ ਹੈ ਕਿ ਸਿਰਫ 35 ਕਰੋਨਾ ਦੇ ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਹ ਗਿਣਤੀ ਇਸ ਸਮੇਂ ਦੌਰਾਨ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 26 ਜੂਨ ਨੂੰ ਇਸ ਤੋਂ ਵੀ ਘੱਟ ਸਿਰਫ 30 ਨਵੇਂ ਕਰੋਨਾ ਦੇ ਮਾਮਲੇ ਦਰਜ ਕੀਤੇ ਗਏ ਸਨ। ਬੀਤੇ 24 ਘੰਟਿਆਂ ਦੌਰਾਨ, ਘੱਟੋ ਘੱਟ ਸੱਤ ਮੌਤਾਂ ਵੀ ਹੋਈਆਂ ਹਨ ਜਿਨ੍ਹਾਂ ਅੰਦਰ ਇੱਕ ਆਦਮੀ 70ਵਿਆਂ ਸਾਲਾਂ ਵਿੱਚ, ਇੱਕ ਆਦਮੀ ਅਤੇ ਔਰਤ 80ਵਿਆਂ ਵਿੱਚ, ਤਿੰਨ ਆਦਮੀ ਅਤੇ ਇੱਕ ਔਰਤ 90ਵਿਆਂ ਸਾਲਾਂ ਵਿੱਚ ਸਨ। ਰਾਜ ਅੰਦਰ ਕੋਵਿਡ 19 ਨਾਲ ਮਰਨ ਵਾਲਿਆਂ ਦੀ ਗਿਣਤੀ 729 ਅਤੇ ਸਮੁੱਚੇ ਆਸਟ੍ਰੇਲੀਆ ਅੰਦਰ 816 ਹੋ ਗਈ ਹੈ। ਮੈਲਬੋਰਨ ਅੰਦਰ ਕੁੱਝ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਝੜੱਪਾਂ ਵੀ ਹੋਈਆਂ ਹਨ ਅਤੇ ਇਸੇ ਦੋੌਰਾਨ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਧੀਆਂ ਵਿੱਚ ਰਾਹਤ ਵੀ ਦਿੱਤੀ ਗਈ ਹੈ -ਜਿਵੇਂਕਿ ਜੇ ਕੋਈ ਇਕੱਲਾ ਰਹਿ ਰਿਹਾ ਹੈ ਤਾਂ ਇੱਕ ਬੰਦਾ ਉਸ ਕੋਲ ਆ ਜਾ ਸਕਦਾ ਹੈ; ਕਸਰਤ ਦਾ ਸਮਾਂ ਦੋ ਘੰਟੇ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਦੋ ਸੈਸ਼ਨ ਵੀ ਮਨਜ਼ੂਰ ਕਰ ਦਿੱਤੇ ਗਏ ਹਨ; ਪਰੰਤੂ ਰਾਤ ਦਾ ਕਰਫਿਊ ਰਾਤ ਦੇ 9 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਹੀ ਰਹੇਗਾ।

Install Punjabi Akhbar App

Install
×