ਵਿਕਟੋਰੀਆ ਅੰਦਰ ਮੁੜ ਤੋਂ ਲਾਕਡਾਊਨ ਲਾਗੂ -ਕਰੋਨਾ ਦੇ 4 ਨਵੇਂ ਮਾਮਲੇ ਦਰਜ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਵਿਕਟੋਰੀਆ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ 47,662 ਕਰੋਨਾ ਦੇ ਜਨਤਕ ਟੈਸਟ ਕੀਤੇ ਗਏ ਅਤੇ ਇਸੇ ਦੌਰਾਨ 4 ਨਵੇਂ ਮਾਮਲੇ ਦੀ ਦਰਜ ਕੀਤੇ ਗਏ। ਸਥਿਤੀਆਂ ਦੇ ਮੱਦੇਨਜ਼ਰ ਰਾਜ ਵਿੱਚ ਮੁੜ ਤੋਂ ਲਾਕਡਾਊਨ ਲਗਾ ਦਿੱਤਾ ਗਿਆ ਹੈ ਅਤੇ ਹਾਲ ਵਿੱਚ ਹੀ ਸਾਹਮਣੇ ਆਏ ਕਰੋਨਾ ਦੇ ਆਊਟਬ੍ਰੇਕ ਨਾਲ ਸਬੰਧਤ ਹੁਣ ਕੁੱਲ ਚਲੰਤ ਮਾਮਲੇ ਵੀ 30 ਹੋ ਗਏ ਹਨ।
ਲੋਕ ਹੁਣ ਮਹਿਜ਼ ਜ਼ਰੂਰੀ ਕੰਮਾਂ ਵਾਸਤੇ ਹੀ ਘਰਾਂ ਤੋਂ ਬਾਹਰ ਨਿਕਲ ਸਕਦੇ ਹਨ ਅਤੇ ਇਹ ਕੰਮ ਇਸ ਪ੍ਰਕਾਰ ਹਨ ਕਿ ਖਾਣ-ਪੀਣ ਦਾ ਜ਼ਰੂਰੀ ਸਾਮਾਨ ਲੈਣ ਲਹੀ, ਕਿਸੇ ਦੀ ਦੇਖਭਾਲ ਆਦਿ ਸਬੰਧੀ, ਕਸਰਤ ਜਾਂ ਸੈਰ ਆਦਿ ਲਈ, ਕੰਮ ਜਾਂ ਪੜ੍ਹਾਈ ਲਈ ਅਤੇ ਜਾਂ ਫੇਰ ਟੀਕਾਕਰਣ ਵਾਸਤੇ।
ਰਾਜ ਦੇ ਮੁੱਖ ਸਿਹਤ ਅਧਿਕਾਰੀ ਬਰੈਟ ਸਟਨ ਦਾ ਕਹਿਣਾ ਹੈ ਕਿ ਰਾਜ ਅੰਦਰ ਹੁਣ ਵੇਰੀਐਂਟ ਬੀ-161 ਨਾਲ ਦੋ ਹੱਥ ਕਰਨੇ ਪੈ ਰਹੇ ਹਨ ਅਤੇ ਇਹ ਵੇਰੀਐਂਟ ਭਾਰਤ ਤੋਂ ਇੱਥੇ ਆਇਆ ਹੈ।

Install Punjabi Akhbar App

Install
×