ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਤਾਜ਼ਾ ਅਪਡੇਟਾਂ ਰਾਹੀਂ ਖੁਲਾਸਾ ਕੀਤਾ ਹੈ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ, (ਬੀਤੀ ਅੱਧੀ ਰਾਤ ਤੱਕ) ਕਰੋਨਾ ਦੇ ਨਵੇਂ 73 ਮਾਮਲੇ ਦਰਜ ਹੋਏ ਹਨ ਅਤੇ ਇਨ੍ਹਾਂ ਵਿੰਚੋਂ 52 ਮਾਮਲੇ ਤਾਂ ਪਹਿਲਾਂ ਵਾਲੇ ਮਾਮਲਿਆਂ ਨਾਲ ਹੀ ਜੁੜੇ ਹਨ ਜਦੋਂ ਕਿ 21 ਦੀ ਪੜਤਾਲ ਜਾਰੀ ਹੈ। ਨਵੇਂ ਮਾਮਲਿਆਂ ਵਿੱਚ ਟਰਾਰਾਲਗਨ ਵਿਖੇ ਜਿਪਸਲੈਂਡ ਟਾਊਨ ਦਾ ਇੱਕ ਵਿਅਕਤੀ ਵੀ ਸ਼ਾਮਿਲ ਹੈ ਜੋ ਕਿ ਮੈਲਬੋਰਨ ਵਿੱਚ ਕਿਸੇ ਮ੍ਰਿਤਕ ਦੇ ਦਾਹ ਸੰਸਕਾਰ ਵੇਲੇ ਆਪਣੀ ਹਾਜ਼ਰੀ ਲਗਾਉਣ ਗਿਆ ਸੀ।
ਲਾਕਡਾਊਨ ਬਾਰੇ ਵਾਧੇ ਦੇ ਇਵਜ ਵਿੱਚ ਤਾਂ ਪ੍ਰੀਮੀਅਰ ਨੇ ਬੀਤੇ ਦਿਨ, ਐਤਵਾਰ ਨੂੰ ਹੀ ਦੱਸ ਦਿੱਤਾ ਸੀ ਕਿ ਲਾਕਡਾਊਨ ਵਿੱਚ ਵਾਧਾ ਹੋਣਾ ਤੈਅ ਹੀ ਸਮਝਿਆ ਜਾਵੇ ਕਿਉਂਕਿ ਬੀਤੇ ਦਿਨ ਐਤਵਾਰ ਵਾਲੇ ਆਂਕੜਿਆਂ ਵਿੱਚ ਵੀ ਕਰੋਨਾ ਦੇ 92 ਨਵੇਂ ਮਾਮਲੇ ਦਰਜ ਹੋਏ ਸਨ ਅਤੇ ਇਸ ਪ੍ਰਕਾਰ ਹੁਣ ਇਸ ਨਵੇਂ ਕਲਸਟਰਾਂ ਰਾਹੀਂ ਪੀੜਿਤ ਹੋਏ ਮੌਜੂਦਾ ਵਿਅਕਤੀਆਂ ਦੀ ਗਿਣਤੀ 805 ਤੱਕ ਪਹੁੰਚ ਗਈ ਹੈ।
ਰਾਜ ਭਰ ਵਿੱਚ ਬੀਤੇ 24 ਘੰਟਿਆਂ ਦੌਰਾਨ 26700 ਕਰੋਨਾ ਵੈਕਸੀਨ ਦੀਆਂ ਡੋਜ਼ਾਂ ਲਗਾਈਆਂ ਗਈਆਂ ਅਤੇ 41395 ਕਰੋਨਾ ਦੇ ਟੈਸਟ ਵੀ ਕੀਤੇ ਗਏ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਰਾਜ ਵਿੱਚ ਹੁਣ ਤੱਕ ਕਰੋਨਾ ਕਾਰਨ ਸ਼ੱਕੀ ਥਾਂਵਾਂ ਦੀ ਸੂਚੀ ਮੌਜੂਦਾ ਸਮਿਆਂ ਵਿੱਚ 930 ਤੋਂ ਵੀ ਵੱਧ ਹੋ ਚੁਕੀ ਹੈ ਅਤੇ ਲੋਕਾਂ ਵਾਸਤੇ ਹਰ ਵੇਲੇ ਅਹਿਤਿਆਦਨਸੂਚਨਾਵਾਂ ਲਗਾਤਾਰ ਜਾਰੀ ਕੀਤੀਆਂ ਜਾ ਰਹੀਆਂ ਹਨ।