ਵਿਕਟੌਰੀਆ ਰਾਜ ਵਿੱਚ ਕਰੋਨਾ ਦੇ ਨਵੇਂ 514 ਮਾਮਲੇ ਦਰਜ -ਬੈਲਾਰਾਟ ਸ਼ਹਿਰ ਵਿੱਚ 7 ਦਿਨਾਂ ਦਾ ਲਾਕਡਾਊਨ

ਸਿਹਤ ਅਧਿਕਾਰੀਆਂ ਵੱਲੋਂ ਜਾਰੀ ਆਂਕੜਿਆਂ ਵਿੱਚ ਦਰਸਾਇਆ ਗਿਆ ਹੈ ਕਿ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 514 ਮਾਮਲੇ ਪਾਏ ਗਏ ਹਨ ਅਤੇ ਬੈਲਾਰਾਟ ਸ਼ਹਿਰ ਵੀ ਹੁਣ ਮੈਲਬੋਰਨ ਦੀ ਤਰ੍ਹਾਂ ਹੀ ਲਾਕਡਾਊਨ (7 ਦਿਨਾਂ ਦਾ) ਵਿੱਚ ਸ਼ਾਮਿਲ ਹੋ ਗਿਆ ਹੈ। ਨਵੇਂ ਮਾਮਲਿਆਂ ਵਿੱਚੋਂ 148 ਤਾਂ ਪਹਿਲਾਂ ਵਾਲੇ ਦਰਜ ਮਾਮਲਿਆਂ ਨਾਲ ਹੀ ਜੁੜੇ ਹਨ ਅਤੇ 366 ਦੀ ਪੜਤਾਲ ਜਾਰੀ ਹੈ।
ਇਸ ਸਮੇਂ ਰਾਜ ਭਰ ਵਿੱਚ ਕਰੋਨਾ ਪੀੜਿਤਾਂ ਦੀ ਸੰਖਿਆ 4370 ਹੈ ਜਦੋਂ ਕਿ ਇਸੇ ਸਮੇਂ ਦੌਰਾਨ 61961 ਟੈਸਟ ਕੀਤੇ ਗਏ ਅਤੇ 41758 ਕਰੋਨਾ ਤੋਂ ਬਚਾਉ ਲਈ ਡੋਜ਼ਾਂ ਦਿੱਤੀਆਂ ਗਈਆਂ ਹਨ।
ਬੈਲਾਰਾਟ ਸ਼ਹਿਰ ਵਿੱਚ ਮੈਲਬੋਰਨ ਦੀ ਤਰਜ਼ ਤੇ ਹੀ ਲਾਕਡਾਊਨ ਲਗਾਇਆ ਗਿਆ ਹੈ ਅਤੇ ਸਭ ਨਿਯਮ, ਪਾਬੰਧੀਆਂ ਅਤੇ ਸ਼ਰਤਾਂ ਲਾਗੂ ਕਰ ਦਿੱਤੀਆਂ ਗਈਆਂ ਹਨ।
ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਦੱਸਿਆ ਕਿ ਰਾਜ ਭਰ ਵਿੱਚ ਅੱਜ 70% ਲੋਕਾਂ ਨੂੰ ਵੈਕਸੀਨੇਸ਼ਨ ਵਾਲਾ ਟੀਚਾ (ਘੱਟੋ ਘੱਟ ਇੱਕ ਡੋਜ਼) ਪ੍ਰਾਪਤ ਕਰ ਲਿਆ ਜਾਵੇਗਾ।

Install Punjabi Akhbar App

Install
×