ਵਿਕਟੌਰੀਆ ਵਿੱਚ ਕਰੋਨਾ ਦੇ 208 ਨਵੇਂ ਮਾਮਲੇ ਦਰਜ, ਐਸਟ੍ਰੇਜ਼ੈਨੇਕਾ ਦੀਆਂ ਡੋਜ਼ਾਂ ਵਿਚਲਾ ਗੈਪ ਹੋਇਆ ਹੁਣ 6 ਹਫ਼ਤਿਆਂ ਦਾ

ਵਿਕਟੌਰੀਆ ਵਿੱਚ ਦਿਨ ਪ੍ਰਤੀ ਦਿਨ ਮਿਲਦੇ ਕਰੋਨਾ ਦੇ ਨਵੇਂ ਮਾਮਲੇ ਬੀਤੇ ਦਿਨਾਂ ਦਾ ਲਗਾਤਾਰ ਰਿਕਾਰਡ ਵਾਧਾ ਦਿਖਾ ਰਹੇ ਹਨ ਅਤੇ ਹੁਣ ਵੀ ਬੀਤੇ 24 ਘੰਟਿਆਂ ਦੌਰਾਨ ਰਾਜ ਭਰ ਵਿੱਚ ਕਰੋਨਾ ਦੇ 208 ਨਵੇਂ ਸਥਾਨਕ ਮਾਮਲੇ ਦਰਜ ਹੋਏ ਹਨ ਅਤੇ ਇਨ੍ਹਾਂ ਵਿੱਚੋਂ 96 ਤਾਂ ਪਹਿਲਾਂ ਵਾਲਿਆਂ ਮਾਮਲਿਆਂ ਨਾਲ ਹੀ ਜੁੜੇ ਹਨ।
ਅੱਜ, ਸ਼ੁਕਰਵਾਰ ਤੋਂ ਰਾਜ ਵਿੱਚ ਕਰੋਨਾ ਕਾਰਨ ਲਗਾਈਆਂ ਗਈਆਂ ਪਾਬੰਧੀਆਂ ਵਿੱਚ ਕੁੱਝ ਰਾਹਤ ਦਾ ਐਲਾਨ ਵੀ ਕੀਤਾ ਗਿਆ ਹੈ ਜਿਸ ਵਿੱਚ ਕਿ ਖੇਡ ਦੇ ਮੈਦਾਨ ਖੋਲ੍ਹੇ ਗਏ ਹਨ ਅਤੇ 12 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਬੱਚਿਆਂ ਲਈ ਖੇਡਾਂ ਦੇ ਮੈਦਾਨਾਂ ਵਿੱਚ ਜਾਣ ਲਈ ਇਜਾਜ਼ਤ ਦੇ ਦਿੱਤੀ ਗਈ ਹੈ ਪਰੰਤੂ ਕਿਊ ਆਰ ਕੋਡ ਚੈਕ ਇਨ ਦੀ ਸਖ਼ਤ ਪਾਲਣਾ ਅਤੇ ਬੱਚਿਆਂ ਦੇ ਨਾਲ ਗਏ ਇੱਕ ਸੁਪਰਵਾਈਜ਼ਰ ਨੂੰ ਮੂੰਹ ਉਪਰ ਮਾਸਕ ਪਾਉਣਾ ਲਾਜ਼ਮੀ ਰੱਖਿਆ ਗਿਆ ਹੈ।
ਸਿਹਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਬੀਤੇ ਦਿਨ, ਵੀਰਵਾਰ ਨੂੰ, 3000 ਤੋਂ ਵੀ ਜ਼ਿਆਦਾ ਲੋਕਾਂ ਦੇ ਸੈਂਪਲ ਲਏ ਗਏ ਹਨ ਅਤੇ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਐਸਟ੍ਰੇਜ਼ੈਨੇਕਾ ਦੀ ਡੋਜ਼ ਲੈਣ ਵਾਲਿਆਂ ਵਾਸਤੇ ਸੂਚਨਾ ਹੈ ਕਿ ਪਹਿਲੀ ਅਤੇ ਦੂਸਰੀ ਡੋਜ਼ ਵਿਚਲੇ ਗੈਪ ਨੂੰ ਹੁਣ 6 ਹਫ਼ਤਿਆਂ ਦਾ ਕਰ ਦਿੱਤਾ ਗਿਆ ਹੈ।

Install Punjabi Akhbar App

Install
×