ਵਿਕਟੌਰੀਆ ਵਿਚ ਕਰੋਨਾ ਦੇ 176 ਨਵੇਂ ਮਾਮਲੇ ਦਰਜ ਹੋਣਾ ਇਸ ਸਾਲ ਦਾ ਵੱਡਾ ਉਛਾਲ -ਪ੍ਰੀਮੀਅਰ

ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਅਪਡੇਟ ਕਰਦਿਆਂ ਕਿਹਾ ਕਿ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ (ਬੀਤੀ ਅੱਧੀ ਰਾਤ ਤੱਕ) ਕਰੋਨਾ ਦੇ ਸਥਾਨਕ 176 ਨਵੇਂ ਮਾਮਲੇ ਪਾਏ ਗਏ ਹਨ ਅਤੇ ਇਸ ਸਾਲ ਦੇ ਪ੍ਰਤੀ ਦਿਨ ਦੇ ਆਂਕੜਿਆਂ ਮੁਤਾਬਿਕ, ਇਹ ਸਭ ਤੋਂ ਵੱਡਾ ਆਂਕੜਾ ਹੈ। ਇਨ੍ਹਾਂ ਨਵੇਂ ਮਾਮਲਿਆਂ ਵਿਚੋਂ 83 ਮਾਮਲੇ ਪਹਿਲਾਂ ਵਾਲੇ ਮਾਮਲਿਆਂ ਨਾਲ ਜੁੜੇ ਹਨ ਅਤੇ ਬਾਕੀਆਂ ਦੀ ਪੜਤਾਲ ਜਾਰੀ ਹੈ।
ਉਨ੍ਹਾਂ ਕਿਹਾ ਕਿ ਰਾਜ ਵਿੱਚਲੀਆਂ ਚਲਾਈਆਂ ਜਾ ਰਹੀਆਂ ਵੈਕਸੀਨੇਸ਼ਨ ਹੱਬਾਂ ਰਾਹੀਂ ਇਸੇ ਸਮੇਂ ਦੌਰਾਨ 33720 ਵੈਕਸੀਨ ਦੀਆਂ ਡੋਜ਼ਾਂ ਵੀ ਲਗਾਈਆਂ ਗਈਆਂ ਹਨ। ਅਤੇ ਉਨ੍ਹਾਂ ਵੱਲੋਂ ਰਾਜ ਵਿੱਚ 70% ਲੋਕਾਂ ਨੂੰ ਕੋਵਿਡ ਤੋਂ ਬਚਾਉ ਲਈ ਘੱਟੋ ਘੱਟ ਇੱਕ ਡੋਜ਼ ਲਗਾਈ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਨਿਊ ਸਾਊਥ ਵੇਲਜ਼ ਦੇ ਬਾਰਡਰਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਜਿਹੋ ਜਿਹੇ ਆਂਕੜੇ ਨਿਊ ਸਾਊਥ ਵੇਲਜ਼ ਤੋਂ ਆ ਰਹੇ ਹਨ ਤਾਂ ਲੱਗ ਤਾਂ ਇਹੀ ਰਿਹਾ ਹੈ ਕਿ ਬਾਰਡਰ ਇਸ ਸਾਲ ਦੇ ਅੰਤ ਤੱਕ ਵੀ ਨਹੀਂ ਖੁੱਲ੍ਹ ਸਕਦੇ। ਬਾਕੀ ਸਭ ਕਰੋਨਾ ਦੇ ਨਵੇਂ ਆਂਕੜਿਆਂ ਉਪਰ ਹੀ ਨਿਰਭਰ ਹੈ।

Install Punjabi Akhbar App

Install
×