ਵਿਕਟੌਰੀਆ ਵਿੱਚ ਕਰੋਨਾ ਦੇ 1749 ਨਵੇਂ ਮਾਮਲੇ ਦਰਜ, 11 ਮੌਤਾਂ

ਵੈਕਸੀਨ ਵਿਤਰਣ ਵਿੱਚ ਤੇਜ਼ੀ ਲਿਆਉਣ ਲਈ 21 ਮਿਲੀਅਨ ਡਾਲਰਾਂ ਦਾ ਹੋਰ ਫੰਡ ਜਾਰੀ

ਰਾਜ ਸਰਕਾਰ ਵੱਲੋਂ ਜਾਰੀ ਆਂਕੜਿਆਂ ਵਿੱਚ ਦਰਸਾਇਆ ਗਿਆ ਹੈ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ, ਕਰੋਨਾ ਦੇ ਨਵੇਂ 1749 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 11 ਲੋਕ ਆਪਣੀਆਂ ਜਾਨਾਂ ਵੀ ਗੁਆ ਗਏ ਹਨ। ਰਾਜ ਵਿੱਚ ਇਸ ਸਮੇਂ ਕੁੱਲ 22476 ਕਰੋਨਾ ਦੇ ਚਲੰਤ ਮਾਮਲੇ ਹਨ। ਬੀਤੇ 24 ਘੰਟਿਆਂ ਦੌਰਾਨ ਹੀ ਰਾਜ ਵਿੱਚ 68702 ਟੈਸਟ ਕੀਤੇ ਗਏ ਅਤੇ 36751 ਵੈਕਸੀਨ ਦੀਆਂ ਡੋਜ਼ਾਂ ਵੀ ਲਗਾਈਆਂ ਗਈਆਂ ਹਨ।
ਇਸੇ ਸਮੇਂ ਦੌਰਾਨ ਮਰਨ ਵਾਲੇ 11 ਲੋਕਾਂ ਵਿੰਚ 70ਵਿਆਂ ਸਾਲਾਂ ਵਿਚਲੇ 2 ਪੁਰਸ਼ ਅਤੇ 2 ਮਹਿਲਾਵਾਂ, 80ਵਿਆਂ ਵਿਚਲੇ 4 ਪੁਰਸ਼, 90ਵਿਆਂ ਵਿਚਲੇ 2 ਪੁਰਸ਼ ਅਤੇ 100 ਸਾਲਾਂ ਤੋਂ ਵੱਧ ਉਮਰ ਦੀ 1 ਮਹਿਲਾ ਸ਼ਾਮਿਲ ਹਨ।
ਰਾਜ ਸਰਕਾਰ ਨੇ ਰਾਜ ਭਰ ਵਿੱਚ ਵੈਕਸੀਨ ਵਿਤਰਣ ਵਿੱਚ ਤੇਜ਼ੀ ਲਿਆਉਣ ਲਈ 21 ਮਿਲੀਅਨ ਡਾਲਰਾਂ ਦਾ ਹੋਰ ਫੰਡ ਜਾਰੀ ਕੀਤਾ ਹੈ ਅਤੇ ਇਸ ਨੂੰ ਅਪੰਗਤਾ ਝੇਲ ਰਹੇ ਲੋਕਾਂ, ਜ਼ਿਆਦਾ ਜੋਖਮ ਵਾਲੇ ਨਵਯੁਵਕਾਂ, ਬਜ਼ੁਰਗਾਂ, ਅਜਿਹੇ ਲੋਕ ਜੋ ਕਿ ਦੂਰ ਦੁਰਾਡੇ ਦੇ ਖੇਤਰਾਂ ਆਦਿ ਵਿੱਚ ਰਹਿੰਦੇ ਹਨ, ਸੋਸ਼ਲ ਹਾਊਸਿੰਗ ਦੇ ਰਿਹਾਇਸ਼ੀਆਂ ਅਤੇ ਪਰਿਵਾਰਕ ਹਿੰਸਾ ਝੇਲਣ ਵਾਲਿਆਂ ਆਦਿ ਲਈ ਖਰਚ ਕੀਤਾ ਜਾਵੇਗਾ।
ਰਾਜ ਵਿੱਚ ਇਸ ਸਮੇਂ 16 ਸਾਲ ਉਮਰ ਵਰਗ ਅਤੇ ਇਸ ਤੋਂ ਉਪਰ ਵਾਲਿਆਂ ਵਿੱਚ ਟੀਕਾਕਰਣ ਦੀ ਦਰ 89.4% ਤੱਕ ਪਹੁੰਚ ਗਈ ਹੈ ਅਤੇ 67.2% ਲੋਕਾਂ ਨੂੰ ਟੀਕੇ ਦੀਆਂ ਦੋਨੋਂ ਡੋਜ਼ਾਂ ਲਗਾਈਆਂ ਜਾ ਚੁਕੀਆਂ ਹਨ।

Install Punjabi Akhbar App

Install
×