ਵਿਕਟੌਰੀਆ ਰਾਜ ਅੰਦਰ ਕਰੋਨਾ ਦਾ ਕੋਈ ਨਵਾਂ ਮਾਮਲਾ ਦਰਜ ਨਹੀਂ -ਨਿਊਜ਼ੀਲੈਂਡ ਵੱਲੋਂ ਚੁੱਕਿਆ ਜਾ ਰਿਹਾ ਯਾਤਰਾਵਾਂ ਸਬੰਧੀ ਬੈਨ

ਬੀਤੇ 24 ਘੰਟਿਆਂ ਦੌਰਾਨ ਵਿਕਟੌਰੀਆ ਰਾਜ ਅੰਦਰ ਕੋਈ ਵੀ ਕਰੋਨਾ ਦਾ ਸਥਾਨਕ ਸਥਾਨਾਂਤਰਣ ਦਾ ਮਾਮਲਾ ਦਰਜ ਨਹੀਂ ਹੋਇਆ ਅਤੇ ਉਧਰ ਨਿਊਜ਼ੀਲੈਂਡ ਦੀ ਜੈਸਿੰਡਾ ਆਰਡਰਨ ਸਰਕਾਰ ਨੇ ਕੱਲ੍ਹ, ਯਾਨੀ ਕਿ ਬੁੱਧਵਾਰ ਜੂਨ 23, 2021 ਤੋਂ ਵਿਕਟੌਰੀਆਈਆਂ ਲਈ ਨਿਊਜ਼ੀਲੈਂਡ ਦੀ ਕੁਆਰਨਟੀਨ ਮੁਕਤ ਯਾਤਰਾ ਸ਼ੁਰੂ ਕਰਨ ਦੇ ਸੰਕੇਤ ਦੇ ਦਿੱਤੇ ਹਨ।
ਇਸੇ ਸਮੇਂ ਦੌਰਾਨ ਰਾਜ ਅੰਦਰ 2 ਹੋਟਲ ਕੁਆਰਨਟੀਨ ਦੇ ਮਾਮਲੇ ਆਏ ਹਨ ਅਤੇ ਮੌਜੂਦਾ ਸਮੇਂ ਵਿੱਚ ਕਰੋਨਾ ਦੇ ਕੁੱਲ ਚਲੰਤ ਮਾਮਲਿਆਂ ਦੀ ਗਿਣਤੀ 51 ਹੋ ਗਈ ਹੈ ਅਤੇ ਰਾਜ ਅੰਦਰ ਹੁਣ ਕਰੋਨਾ ਸਬੰਧੀ ਸ਼ੱਕੀ ਥਾਂਵਾਂ ਦੀ ਸੂਚੀ ਵੀ 100 ਤੋਂ ਘਟ ਕੇ 96 ਹੋ ਗਈ ਹੈ।

Welcome to Punjabi Akhbar

Install Punjabi Akhbar
×
Enable Notifications    OK No thanks