ਵਿਕਟੋਰੀਆ ਅੰਦਰ ਬੀਤੇ ਇੱਕ ਹਫ਼ਤੇ ਤੋਂ ਕੋਈ ਵੀ ਕਰੋਨਾ ਦਾ ਸਥਾਨਕ ਮਾਮਲਾ ਦਰਜ ਨਹੀਂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਰਾਜ ਅੰਦਰ ਪੂਰਾ ਇੱਕ ਹਫ਼ਤਾ ਹੋ ਗਿਆ ਹੈ ਕਿ ਕਿਸੇ ਕਿਸਮ ਦਾ ਵੀ ਕਰੋਨਾ ਦਾ ਸਥਾਨਕ ਮਾਮਲਾ ਦਰਜ ਨਹੀਂ ਹੋਇਆ ਅਤੇ ਨਾ ਹੀ ਕਿਸੇ ਨਾਲ ਲਗਦੇ ਸੂਬਿਆਂ ਤੋਂ ਹੀ ਅਜਿਹਾ ਕੋਈ ਮਾਮਲਾ ਰਾਜ ਅੰਦਰ ਹੀ ਆਇਆ ਹੈ ਪਰੰਤੂ ਰਾਜ ਸਰਕਾਰ ਨੇ ਹਾਲ ਦੀ ਘੜੀ ਗ੍ਰੇਟਰ ਸਿਡਨੀ ਲਈ ਆਵਾਗਮਨ ਦੀ ਰੋਕ ਨੂੰ ਜਾਇਜ਼ ਠਹਿਰਾਇਆ ਹੈ ਅਤੇ ਕਿਹਾ ਹੈ ਕਿ ਇਹ ਸਭ ਕੁੱਝ ਜਨਤਕ ਸਿਹਤ ਵਾਸਤੇ ਹੀ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਹਾਲੇ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਵਿਕਟੋਰੀਆ ਦੇ ਲੋਕ ਜਿਹੜੇ ਸਿਡਨੀ ਵਿੱਚ ਫਸੇ ਹਨ, ਕਦੋਂ ਤੱਕ ਆਪਣੇ ਘਰਾਂ ਨੂੰ ਪਰਤ ਸਕਣਗੇ। ਇਸ ਤੋਂ ਇਲਾਵਾ ਰਾਜ ਅੰਦਰ ਬਾਹਰਲੇ ਦੇਸ਼ਾਂ ਤੋਂ ਕਰੋਨਾ ਦੇ 3 ਨਵੇਂ ਮਾਮਲੇ ਆਏ ਹਨ ਜੋ ਕਿ ਹੋਟਲ ਕੁਆਰਨਟੀਨ ਵਿੱਚ ਹਨ ਅਤੇ ਕੁੱਲ ਚਲੰਤ ਮਾਮਲਿਆਂ ਦੀ ਗਿਣਤੀ 35 ਹੈ। ਦਿੱਤੇ ਗਏ ਹੋਰ ਆਂਕੜਿਆਂ ਮੁਤਾਬਿਕ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ 17,908 ਕਰੋਨਾ ਦੇ ਟੈਸਟ ਵੀ ਕੀਤੇ ਗਏ ਹਨ। ਨਵੇਂ ਟ੍ਰੈਫਿਕ ਸਿਸਟਮ ਦੇ ਅਧੀਨ ਹੁਣ ਵਿਕਟੋਰੀਆ ਅੰਦਰ ਨਿਊ ਸਾਊਥ ਵੇਲਜ਼ ਦੇ ਓਰੈਂਜ ਜ਼ੋਨ ਵਾਲਿਆਂ ਨੂੰ ਹੀ ਇਜਾਜ਼ਤ ਹੈ ਅਤੇ ਉਹ ਵੀ ਵਾਜਿਬ ਪਰਮਿਟ ਦੇ ਨਾਲ ਅਤੇ ਉਨ੍ਹਾਂ ਲਈ ਰਾਜ ਅੰਦਰ ਆਉਣ ਵਿੱਚ ਆਉਣ ਦੇ 72 ਘੰਟਿਆਂ ਦੇ ਅੰਦਰ ਅੰਦਰ ਕਰੋਨਾ ਟੈਸਟ ਕਰਾਉਣਾ ਵੀ ਲਾਜ਼ਮੀ ਰੱਖਿਆ ਗਿਆ ਹੈ। ਸਬੰਧਤ ਵਿਭਾਗਾਂ ਦੇ ਮੰਤਰੀ ਸ੍ਰੀ ਲਿਊਜ ਡੋਨੇਲਨ ਨੇ ਦੱਸਿਆ ਹੈ ਕਿ ਹੁਣ ਤੱਕ 75,000 ਦੇ ਕਰੀਬ ਅਜਿਹੇ ਪਰਮਿਟ ਜਾਰੀ ਕਰ ਦਿੱਤੇ ਗਏ ਹਨ।

Install Punjabi Akhbar App

Install
×