ਰਾਜ ਦੇ ਸਿਹਤ ਮੰਤਰੀ, ਮਾਰਟਿਨ ਫੋਲੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 2 ਨਵੇਂ ਮਾਮਲੇ ਪਾਏ ਗਏ ਹਨ ਅਤੇ ਇਸ ਦੇ ਨਾਲ ਹੀ ਨਿਊ ਸਾਊਥ ਵੇਲਜ਼ ਦੇ ਬਾਰਡਰਾਂ ਉਪਰ (ਬਾਰਡਰ ਬਬਲ ਅਧੀਨ) ਗੈਰ-ਜ਼ਰੂਰੀ ਆਵਾਗਮਨ ਉਪਰ ਨਵੀਆਂ ਪਾਬੰਧੀਆਂ ਲਗਾ ਦਿੱਤੀਆਂ ਗਈਆਂ ਹਨ। ਇਹ ਪਾਬੰਧੀਆਂ ਅੱਜ ਰਾਤ ਦੇ 11:59 ਵਜੇ ਤੋਂ ਲਾਗੂ ਹੋ ਰਹੀਆਂ ਹਨ ਇਨ੍ਹਾਂ ਰਾਹੀਂ ਸਿਰਫ ਜ਼ਰੂਰੀ ਕੰਮਾਂ ਆਦਿ ਲਈ ਹੀ ਲੋਕਾਂ ਦਾ ਆਵਾਗਮਨ, ਹਾਲ ਦੀ ਘੜੀ, ਜਾਰੀ ਰਹੇਗਾ ਅਤੇ ਇਨ੍ਹਾਂ ਜ਼ਰੂਰੀ ਕੰਮਾਂ ਆਦਿ ਵਿੱਚ ਮੈਡੀਕਲ ਕੇਅਰ, ਕੰਪੈਸ਼ਨੇਟ ਕਾਰਨ, ਕੰਮ, ਪੜ੍ਹਾਈ, ਖੇਡਾਂ ਆਦਿ ਅਤੇ ਜਾਂ ਫੇਰ ਟੀਕਾਕਰਣ ਆਦਿ ਵਰਗੇ ਕੰਮ ਸ਼ਾਮਿਲ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਉਪਰੋਕਤ ਤੋਂ ਬਿਨ੍ਹਾਂ ਜੇਕਰ ਕੋਈ ਅਜਿਹੀਆਂ ਕਰਵਾਈਆਂ ਵਿੱਚ ਲੁਪਤ ਪਾਇਆ ਜਾਂਦਾ ਹੈ ਤਾਂ ਉਸਨੂੰ 5452 ਡਾਲਰਾਂ ਦਾ ਜੁਰਮਾਨਾ ਕੀਤਾ ਜਾਵੇਗਾ।
ਇਸੇ ਦੌਰਾਨ ਰਾਜ ਅੰਦਰ 21,000 ਕਰੋਨਾ ਟੈਸਟਾਂ ਦੇ ਨਤੀਜੇ ਵੀ ਪ੍ਰਾਪਤ ਹੋਏ ਹਨ ਅਤੇ 15,000 ਕਰੋਨਾ ਤੋਂ ਬਚਾਉ ਦੇ ਟੀਕੇ ਵੀ ਲਗਾਏ ਗਏ ਹਨ।
ਇੱਕ ਹੋਰ ਐਲਾਨ ਰਾਹੀਂ ਉਨ੍ਹਾਂ ਦੱਸਿਆ ਕਿ ਅੱਜ ਤੋਂ ਜਿਹੜੇ ਲੋਕ ਫਾਈਜ਼ਰ ਦਾ ਟੀਕਾ ਲਗਵਾਉਣਗੇ ਉਨ੍ਹਾਂ ਨੂੰ ਅਗਲੀ ਡੋਜ਼ ਲਈ 3 ਦੀ ਥਾਂ ਤੇ 6 ਹਫ਼ਤਿਆਂ ਬਾਅਦ ਦੂਸਰੀ ਡੋਜ਼ ਲਗਾਈ ਜਾਵੇਗੀ।