ਵਿਕਟੋਰੀਆ ਵਿੱਚ ਕਰੋਨਾ ਦੇ 6 ਨਵੇਂ ਮਾਮਲੇ ਦਰਜ, ਲਾਕਡਾਊਨ ਵਧਣ ਦੇ ਆਸਾਰ -ਅੱਜ ਹੋ ਸਕਦਾ ਐਲਾਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਵਿਕਟੋਰੀਆ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ 51,000 ਕਰੋਨਾ ਦੇ ਟੈਸਟ ਕੀਤੇ ਗਏ ਅਤੇ 6 ਕਰੋਨਾ ਦੇ ਨਵੇਂ ਮਾਮਲੇ ਦਰਜ ਕੀਤੇ ਗਏ ਅਤੇ ਇਸ ਦੇ ਨਾਲ ਹੀ ਇਸ ਆਊਟਬ੍ਰੇਕ ਨਾਲ ਸਬੰਧਤ ਮਾਮਲਿਆਂ ਦੀ ਗਿਣਤੀ ਹੁਣ 60 ਤੇ ਪਹੁੰਚ ਗਈ ਹੈ।
ਵੈਸੇ ਤਾਂ ਲੋਕ ਇੱਕ ਹਫ਼ਤੇ ਦਾ ਲਗਾਇਆ ਗਿਆ ਲਾਕਡਾਊਨ ਖੁੱਲ੍ਹਣ ਦੇ ਇੰਤਜ਼ਾਰ ਵਿੱਚ ਸਨ ਪਰੰਤੂ ਸਥਿਤੀਆਂ ਨੂੰ ਭਾਂਪਦਿਆਂ ਹੁਣ ਇੰਝ ਲਗਦਾ ਹੈ ਕਿ ਲਾਕਡਾਊਨ ਵਧਾਇਆ ਵੀ ਜਾ ਸਕਦਾ ਹੈ।
ਹਾਲ ਵਿਚ ਹੀ ਮਿਲੇ ਕਰੋਨਾ ਦੇ ਕਲਸਟਰ ਕਾਰਨ ਹੁਣ ਤੱਕ 320 ਥਾਵਾਂ ਨੂੰ ਸ਼ੱਕੀ ਘੋਸ਼ਿਤ ਕੀਤਾ ਜਾ ਚੁਕਿਆ ਹੈ ਅਤੇ 4,800 ਅਜਿਹੇ ਮੁੱਢਲੇ ਅਤੇ ਸਿੱਧੇ ਸੰਬੰਧ ਉਕਤ ਕਲਸਟਰ ਨਾਲ ਪਾਏ ਗਏ ਹਨ ਪਰੰਤੂ ਸੱਚਾਈ ਇਹ ਵੀ ਹੈ ਕਿ ਇਨ੍ਹਾਂ ਵਿੱਚੋਂ 75% ਦੀ ਕਰੋਨਾ ਟੈਸਟਾਂ ਦੀ ਰਿਪੋਰਟ ਨੈਗੇਟਿਵ ਵੀ ਆ ਚੁਕੀ ਹੈ।

Install Punjabi Akhbar App

Install
×