ਵਿਕਟੌਰੀਆ ਵਿੱਚ ਕਰੋਨਾ ਦਾ ਇੱਕ ਨਵਾਂ ਮਾਮਲਾ ਦਰਜ -ਅਧਿਕਾਰੀਆਂ ਨੇ ਕਿਹਾ ਕਿ ਅੱਗੇ ਫੈਲਣ ਦਾ ਕੋਈ ਖਤਰਾ ਨਹੀਂ

ਸਿਹਤ ਮੰਤਰੀ ਮਾਰਟਿਨ ਫੌਲੇ ਅਨੁਸਾਰ, ਵਿਕਟੌਰੀਆ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ, ਕਰੋਨਾ ਦਾ ਇੱਕ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਦਾ ਸਬੰਧ ਪਹਿਲਾਂ ਤੋਂ ਹੀ ਕੁਆਰਨਟੀਨ ਹੋਏ ਮਾਮਲਿਆਂ ਨਾਲ ਹੈ। ਅਧਿਕਾਰੀਆਂ ਨੇ ਕਿਹਾ ਕਿ ਅੱਗੇ ਫੈਲਣ ਦਾ ਕੋਈ ਖਤਰਾ ਦਿਖਾਈ ਨਹੀਂ ਦਿੰਦਾ। ਇਸਤੋਂ ਇਲਾਵਾ ਹੋਟਲ ਕੁਆਰਨਟੀਨ ਵਿੱਚ 3 ਨਵੇਂ ਮਾਮਲੇ ਦਰਜ ਹੋਏ ਹਨ।
ਉਨ੍ਹਾਂ ਇੱਕ ਹੋਰ ਜਾਣਕਾਰੀ ਰਾਹੀਂ ਦੱਸਿਆ ਕਿ 11 ਜੂਨ ਤੋਂ ਹੁਣ ਤੱਕ 13,000 ਲੋਕ ਗ੍ਰੇਟਰ ਸਿਡਨੀ ਤੋਂ ਇੱਥੇ ਆਏ ਹਨ ਅਤੇ ਸਭ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ ਆਪਣਾ ਕਰੋਨਾ ਟੈਸਟ ਜ਼ਰੂਰ ਕਰਵਾਉਣ।
ਇਸਤੋਂ ਇਲਾਵਾ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ (ਬੀਤੇ ਕੱਲ੍ਹ ਸਵੇਰੇ ਤੱਕ) 21,991 ਟੈਸਟ ਕੀਤੇ ਗਏ ਅਤੇ 18019 ਲੋਕਾਂ ਨੂੰ ਕਰੋਨਾ ਤੋਂ ਬਚਾਉ ਦਾ ਟੀਕਾ ਲਗਾਇਆ ਗਿਆ ਹੈ।

Welcome to Punjabi Akhbar

Install Punjabi Akhbar
×