ਵਿਕਟੋਰੀਆ ਵਿੱਚ ਮਹਿਜ਼ ਇੱਕ ਕਰੋਨਾ ਦਾ ਨਵਾਂ ਮਰੀਜ਼ -ਕੋਈ ਮੌਤ ਨਹੀਂ

(ਐਸ.ਐਸ.ਬੀ. ਦੀ ਖ਼ਬਰ ਮੁਤਾਬਿਕ) ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਮਹਿਜ਼ 1 ਕੋਵਿਡ-19 ਦਾ ਨਵਾਂ ਮਾਮਲਾ ਦਰਜ ਹੋਇਆ ਹੈ ਅਤੇ ਇਸ ਗੱਲ ਦੀ ਗ਼ਨੀਮਤ ਹੈ ਕਿ ਇਸ ਦੌਰਾਨ ਇਸ ਭਿਆਨਕ ਬਿਮਾਰੀ ਕਾਰਨ ਕੋਈ ਮੌਤ ਨਹੀਂ ਹੋਈ। ਮੈਲਬੋਰਨ ਵਿਚਲੇ 14 ਦਿਨਾਂ ਦੀ ਰੋਲਿੰਗ ਐਵਰੇਜ ਦਰ ਦੀ ਗੱਲ ਕਰੀਏ ਤਾਂ ਇਹ 8.1 ਹੈ ਅਤੇ ਖੇਤਰੀ ਵਿਕਟੋਰੀਆ ਵਿੱਚ ਇਹ ਹੁਣ 0.5 ਹੈ। ਮੈਲਬੋਰਨ ਵਿੱਚ ਇਸੇ ਸਮੇਂ ਦੌਰਾਨ ਅਣਪਛਾਤੇ ਸੌਮਿਆਂ ਵਾਲੇ 17 ਮਾਮਲੇ ਵੀ ਦਰਜ ਹੋਏ ਹਨ। ਰਾਜ ਦੇ ਮੁੱਖ ਸਿਹਤ ਅਧਿਕਾਰੀ ਬਰੈਟ ਸਟਨ ਨੇ ਵੀ ਇਸ ਉਪਲਭਧੀ ਉਪਰ ਸੰਤੁਸ਼ਟੀ ਜ਼ਾਹਿਰ ਕੀਤੀ ਹੈ। ਸਾਰਿਆਂ ਨੂੰ ਹੀ ਆਉਣ ਵਾਲੇ (ਐਤਵਾਰ) ਨੂੰ ਹੋਣ ਵਾਲੀਆਂ ਨਵੀਆਂ ਘੋਸ਼ਣਾਵਾਂ ਦਾ ਇੰਤਜ਼ਾਰ ਹੈ।

Install Punjabi Akhbar App

Install
×