ਵਿਕਟੌਰੀਆ ਵਿੱਚ ਕਰੋਨਾ ਦਾ ਕੋਈ ਵੀ ਨਵਾਂ ਸਥਾਨਕ ਕਰੋਨਾ ਦਾ ਮਾਮਲਾ ਦਰਜ ਨਹੀਂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪਰਥ ਵਿੱਚਲੇ ਹੋਟਲ ਕੁਆਰਨਟੀਨ ਵਾਲਾ ਮਾਮਲਾ ‘ਅੰਤਰ ਰਾਜੀਏ’ ਮਾਮਲਿਆਂ ਵਿੱਚ ਸ਼ਾਮਿਲ ਕਰਨ ਕਾਰਨ, ਵਿਕਟੌਰੀਆ ਅੰਦਰ ਕਰੋਨਾ ਦਾ ਕੋਈ ਵੀ ਸਥਾਨਕ ਸਥਾਨਾਂਤਰਣ ਦਾ ਮਾਮਲਾ ਦਰਜ ਨਹੀਂ ਹੋਇਆ ਹੈ।
ਸਿਹਤ ਵਿਭਾਗ ਦੇ ਆਂਕੜਿਆਂ ਮੁਤਾਬਿਕ, ਅੱਜ, ਸ਼ਨਿਚਰਵਾਰ ਨੂੰ ਕਰੋਨਾ ਦੇ ਦੋ ਮਾਮਲੇ ਦਰਜ ਹੋਏ ਹਨ ਜਿਨ੍ਹਾਂ ਵਿੱਚੋਂ ਇੱਕ ਤਾਂ ਪਰਥ ਵਾਲੇ ਹੋਟਲ ਨਾਲ ਸਬੰਧਤ ਹੈ ਅਤੇ ਦੂਸਰਾ ਇੱਕ ਵਿਅਕਤੀ ਦਾ ਹੈ ਜੋ ਕਿ 13,000 ਸਥਾਨਕ ਟੈਸਟਾਂ ਦੌਰਾਨ ਕਰੋਨਾ ਪਾਜ਼ਿਟਿਵ ਪਾਇਆ ਗਿਆ ਸੀ ਅਤੇ ਉਹ ਵੀ ਬਾਹਰਲੇ ਦੇਸ਼ਾਂ ਤੋਂ ਹੀ ਮੁੜਿਆ ਹੈ ਅਤੇ ਹੋਟਲ ਕੁਆਰਨਟੀਨ ਵਿੱਚ ਹੈ।
ਪਰਥ ਤੋਂ ਮੁੜਿਆ ਉਕਤ ਪਹਿਲੇ ਵਾਲਾ ਵਿਅਕਤੀ ਦਾ ਆਂਕੜਾ ਬੇਸ਼ੱਕ ਰਾਜ ਸਰਕਾਰ ਦੇ ਆਂਕੜਿਆਂ ਵਿੱਚ ਦਰਜ ਕੀਤਾ ਗਿਆ ਹੈ ਪਰੰਤੂ ਉਸ ਦਾ ਇਨਫੈਕਸ਼ਨ ਪਰਥ ਵਿੱਚ ਹੀ ਹੋਇਆ ਸੀ ਅਤੇ ਇਸ ਵਾਸਤੇ ਹੁਣ ਮੰਨਿਆ ਜਾ ਸਕਦਾ ਹੈ ਕਿ ਵਿਕਟੌਰੀਆ ਅੰਦਰ ਬੀਤੇ 57 ਦਿਨਾਂ ਤੋਂ ਕੋਈ ਵੀ ਕਰੋਨਾ ਦਾ ਸਥਾਨਕ ਸਥਾਨਾਂਤਰਣ ਦਾ ਮਾਮਲਾ ਦਰਜ ਨਹੀਂ ਹੋਇਆ।
ਸਿਹਤ ਮੰਤਰੀ ਮਾਰਟਿਨ ਫੌਲੇ ਨੇ ਦੱਸਿਆ ਕਿ ਪਰਥ ਵਾਲੇ ਵਿਅਕਤੀ ਨੇ ਪੂਰੀ ਅਹਿਤਿਆਦ ਵਰਤੀ ਅਤੇ ਜਦੋਂ ਦਾ ਉਸਨੂੰ ਉਸਦੇ ਇਨਫੈਕਸ਼ਨ ਬਾਰੇ ਪਤਾ ਲੱਗਾ ਉਸਨੇ ਆਪਣੇ ਆਪ ਨੂੰ ਕੁਆਰਨਟੀਨ ਕਰ ਲਿਆ।
ਕਰੋਨਾ ਟੈਸਟਿੰਗ ਦੇ ਮੁਖੀ ਜੈਰਨ ਵੇਮਰ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਘਰਦਿਆਂ (ਉਸਦੀ ਪਤਨੀ, ਦੋ ਬੱਚੇ ਅਤੇ ਇੱਕ ਬੱਚੇ ਦਾ ਦੋਸਤ) ਵਿੱਚੋਂ 2 ਦੇ ਕਰੋਨਾ ਟੈਸਟ ਨੈਗੇਟਿਵ ਆ ਗਏ ਹਨ।
ਮੈਲਬੋਰਨ ਟਰਮਿਨਲ ਉਪਰ ਬੀਤੇ ਬੁੱਧਵਾਰ (ਅਪ੍ਰੈਲ 21) ਨੂੰ ਸ਼ਾਮ ਦੇ 6:30 ਤੋਂ 7:30 ਤੱਕ ਜੇਕਰ ਕਿਸੇ ਵਿਅਕਤੀ ਨੇ ਸ਼ਿਰਕਤ ਕੀਤੀ ਹੋਵੇ ਤਾਂ ਉਸ ਲਈ ਤਾਕੀਦ ਹੈ ਕਿ ਉਹ ਆਪਣਾ ਟੈਸਟ ਕਰਵਾਏ ਅਤੇ ਟੈਸਟ ਦੀ ਰਿਪੋਰਟ ਨੈਗੇਟਿਗ ਆਉਣ ਤੱਕ ਆਪਣੇ ਆਪ ਨੂੰ ਆਈਸੋਲੇਸ਼ਨ ਵਿੱਚ ਹੀ ਰੱਖੇ।

Install Punjabi Akhbar App

Install
×