ਵਿਕਟੌਰੀਆ ਰਾਜ ਅੰਦਰ ਕਰੋਨਾ ਦਾ ਕੋਈ ਵੀ ਨਵਾਂ ਸਥਾਨਕ ਮਾਮਲਾ ਦਰਜ ਨਹੀਂ -ਹੋਟਲ ਕੁਆਰਨਟੀਨ ਵਿੱਚ ਹੁਣ ਮਹਿਜ਼ ਇੱਕ ਹੀ ਮਾਮਲਾ

(ਦ ਏਜ ਮੁਤਾਬਿਕ) ਰਾਜ ਅੰਦਰ ਅੱਜ ਵੀ ਲਗਾਤਾਰ 10ਵੇਂ ਦਿਨ, ਕੋਈ ਕਰੋਨਾ ਦਾ ਨਵਾਂ ਸਥਾਨਕ ਸਥਾਨੰਤ੍ਰਣ ਦਾ ਮਾਮਲਾ ਦਰਜ ਨਹੀਂ ਹੋਇਆ ਹੈ ਅਤੇ ਇੱਥੋਂ ਦੇ ਜਨਰਲ ਪ੍ਰੈਕਟਿਸ਼ਨਰ ਰਾਜ ਦੇ ਲੋਕਾਂ ਨੂੰ ਕੋਵਿਡ-19 ਤੋਂ ਬਚਾਉ ਲਈ ਟੀਕਾਕਰਣ ਦੀਆਂ ਤਿਆਰੀਆਂ ਵਿੱਚ ਲੱਗੇ ਹਨ। ਮੌਜੂਦਾ ਸਮੇਂ ਅੰਦਰ ਰਾਜ ਅੰਦਰ 5 ਕਰੋਨਾ ਦੇ ਚਲੰਤ ਮਾਮਲੇ ਹਨ ਅਤੇ ਬੀਤੇ 24 ਘੰਟਿਆਂ ਦੌਰਾਨ ਰਾਜ ਅੰਦਰ 10,000 ਦੇ ਕਰੀਬ ਕਰੋਨਾ ਟੈਸਟ ਕੀਤੇ ਗਏ ਹਨ। ਰਾਜ ਅੰਦਰ ਅੱਜ ਇੱਕ ਹੋਟਲ ਕੁਆਰਨਟੀਨ ਦਾ ਮਾਮਲਾ ਜ਼ਰੂਰ ਆਇਆ ਹੈ ਅਤੇ ਉਕਤ ਯਾਤਰੀ ਅੰਤਰ-ਰਾਸ਼ਟਰੀ ਫਲਾਈਟ ਦਾ ਕਰੂ ਮੈਂਬਰ ਹੈ ਅਤੇ ਇਸ ਨੂੰ ਹੋਟਲ ਕੁਆਰਨਟੀਨ ਕਰ ਲਿਆ ਗਿਆ ਹੈ। ਜੀ.ਪੀ.ਆਂ ਤੋਂ ਮਿਲੀ ਜਾਣਕਾਰੀ ਇਹ ਦਰਸਾਉਂਦੀ ਹੈ ਕਿ ਰਾਜ ਅੰਦਰ ਟੀਕਾਕਰਣ ਇਸ ਮਹੀਨੇ ਦੀ 22 ਤਾਰੀਖ ਤੋਂ ਸ਼ੁਰੂ ਹੋ ਜਾਵੇਗਾ ਬਸ਼ਰਤੇ ਕਿ ਉਕਤ ਕਲਿਨਕਾਂ ਨੂੰ ਕਰੋਨਾ ਵੀ ਵੈਕਸੀਨ ਦੀਆਂ ਡੋਜ਼ਾਂ ਲਗਾਤਾਰ ਅਤੇ ਸਮੇਂ ਸਿਰ ਮਿਲਦੀਆਂ ਰਹਿਣ। ਕੁੱਝ ਜੀ.ਪੀ.ਆਂ ਨੇ ਮੱਦਾ ਇਹ ਵੀ ਉਠਾਇਆ ਹੈ ਕਿ ਇਸ ਟੀਕਾਕਰਣ ਦੇ ਬਦਲੇ ਵਿੱਚ ਜਿਹੜੀ ਰਾਸ਼ੀ ਉਨ੍ਹਾਂ ਨੂੰ ਦਿੱਤੀ ਜਾ ਰਹੀ ਹੈ, ਉਹ ਕਾਫੀ ਘੱਟ ਹੈ ਅਤੇ ਸਰਕਾਰ ਨੂੰ ਇਸ ਬਾਬਤ ਸੋਚਣਾ ਚਾਹੀਦਾ ਹੈ। ਡਾਕਟਰਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਕਰੋਨਾ ਦੀ ਵੈਕਸੀਨ ਦੀਆਂ ਦੋ ਖੁਰਾਕਾਂ ਬਦਲੇ 55 ਡਾਲਰ ਮਿਲਣੇ ਤੈਅ ਹੋਏ ਹਨ ਜੋ ਕਿ ਘੱਟ ਹਨ। ਉਨ੍ਹਾਂ ਕਿਹਾ ਕਿ ਟੀਕਾਕਰਣ ਦੌਰਾਨ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਨੂੰ ਕਾਇਮ ਰੱਖਣ ਵਿੱਚ ਕਾਫੀ ਖਰਚਾ ਹੁੰਦਾ ਹੈ ਜਿਵੇਂ ਕਿ ਆਉਣ ਵਾਲੇ ਲੋਕਾਂ ਦੀ ਦੇਖਭਾਲ, ਸੋਸ਼ਲ ਦੂਰੀ ਨੂੰ ਕਾਇਮ ਰੱਖਣਾ, ਟੀਕਾ-ਕਰਣ ਤੋਂ ਪਹਿਲਾਂ ਅਤੇ ਬਾਅਦ ਉਨ੍ਹਾਂ ਨੂੰ ਕਮਰਿਆਂ ਅੰਦਰ ਰੱਖਣਾ ਕਿਉਂਕਿ ਕਾਗਜ਼ੀ ਕਾਰਵਾਈ ਵੀ ਜ਼ਰੂਰੀ ਹੈ ਅਤੇ ਇਸ ਵਿੱਚ ਕਾਫੀ ਲੋਕ ਵੀ ਮੌਜੂਦ ਹੁੰਦੇ ਹਨ।
ਫੈਡਰਲ ਸਿਹਤ ਮੰਤਰੀ ਗਰੈਗ ਹੰਟ ਨੇ ਇਸ ਦਾ ਸੰਘਿਆਨ ਲੈਂਦਿਆਂ ਕਿਹਾ ਹੈ ਕਿ ਸਰਕਾਰ ਨੇ ਇਸ ਵਾਸਤੇ 4000 ਦੇ ਕਰੀਬ ਜੀ.ਪੀ.ਆਂ ਨੂੰ ਟੀਕਾਕਰਣ ਦਾ ਕੰਮ ਸੌਂਪਿਆ ਹੈ ਅਤੇ ਉਨ੍ਹਾਂ ਨੂੰ ਇਸ ਦੇ ਇਵਜ ਵਿੱਚ ਮਿਲਣ ਵਾਲੀ ਰਾਸ਼ੀ ਵੀ ਘੱਟ ਨਹੀਂ ਹੈ ਅਤੇ ਉਨ੍ਹਾਂ ਦੀ ਜੇਬ੍ਹ ਉਪਰ ਕਿਸੇ ਕਿਸਮ ਦਾ ਕੋਈ ਬੋਝ ਨਹੀਂ ਪਾਵੇਗੀ।

Install Punjabi Akhbar App

Install
×