ਵਿਕਟੋਰੀਆ ਅੰਦਰ ਕਰੋਨਾ ਦਾ ਕੋਈ ਨਵਾਂ ਮਾਮਲਾ ਦਰਜ ਨਹੀਂ -ਗ੍ਰੇਟਰ ਬ੍ਰਿਸਬੇਨ ਨਾਲ ਬਾਰਡਰ ਬੰਦ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਵਿਕਟੋਰੀਆ ਅੰਦਰ ਲਗਾਤਾਰ ਬੀਤੇ 3 ਦਿਨਾਂ ਤੋਂ ਕੋਈ ਵੀ ਕਰੋਨਾ ਦਾ ਸਥਾਨਕ ਟ੍ਰਾਂਸਮਿਸ਼ਨ ਦਾ ਮਾਮਲਾ ਦਰਜ ਨਹੀਂ ਹੋਇਆ ਪਰੰਤੂ ਲੋਕਾਂ ਨੂੰ ਕੁਈਨਜ਼ਲੈਂਡ ਦੇ ਬ੍ਰਿਸਬੇਨ ਵਿਚਲੇ ਹੋਟਲ ਕੁਆਰਨਟੀਨ ਦੇ ਕੋਵਿਡ-19 ਵਾਲੇ ਨਵੇਂ ਸੰਕਰਮਣ ਦੇ ਮਾਮਲੇ ਕਾਰਨ ਆਪਣੇ ਪਹਿਲਾਂ ਤੋਂ ਤੈਅ ਯਾਤਰਾਵਾਂ ਦੇ ਪਲਾਨ ਰੱਦ ਕਰਨੇ ਪੈ ਰਹੇ ਹਨ ਅਤੇ ਜਾਂ ਫੇਰ ਬਦਲਣੇ ਪੈ ਰਹੇ ਹਨ ਕਿਉਂਕਿ ਮੁੱਖ ਸਿਹਤ ਅਧਿਕਾਰੀ ਬਰੈਟ ਸਟਨ ਨੇ ਸਾਫ ਸਾਫ ਕਿਹਾ ਹੈ ਕਿ ਜਿਹੜੇ ਵਿਕਟੋਰੀਆਈ ਲੋਕ ਬ੍ਰਿਸਬੇਨ, ਮੋਰਟਨ ਬੇਅ, ਰੈਡਲੈਂਡ, ਇਪਸਵਿਚ ਅਤੇ ਜਾਂ ਫੇਰ ਲੋਗਾਨ ਕਾਂਸਲਾਂ ਵਿੱਚ ਲਾਕਡਾਊਨ ਕਾਰਨ ਫਸੇ ਹੋਏ ਹਨ -ਉਹ ਹਾਲ ਦੀ ਘੜੀ ਉਥੇ ਹੀ ਰਹਿਣ ਅਤੇ ਆਪਣੇ ਵਾਪਸੀ ਦੇ ਯਾਤਰਾਵਾਂ ਦੇ ਪਲਾਨਾਂ ਨੂੰ ਰੱਦ ਕਰ ਦੇਣ। ਉਨ੍ਹਾਂ ਇਹ ਤਾਕੀਦ ਪਹਿਲਾਂ ਤੋਂ ਹੀ ਜਾਰੀ ਕੀਤੀ ਹੋਈ ਹੈ ਕਿ ਜਿਹੜੇ ਲੋਕ 2 ਜਨਵਰੀ ਤੋਂ ਹੁਣ ਤੱਕ ਗ੍ਰੇਟਰ ਬ੍ਰਿਸਬੇਨ ਤੋਂ ਵਿਕਟੋਰੀਆ ਆਏ ਹਨ -ਤੁਰੰਤ ਆਪਣਾ ਕਰੋਨਾ ਟੈਸਟ ਕਰਵਾਉਣ ਅਤੇ ਆਪਣੇ ਆਪ ਨੂੰ ਆਈਸੋਲੇਟ ਕਰਨ। ਦੂਜੇ ਪਾਸੇ ਵਿਕਟੋਰੀਆਈ ਸਿਹਤ ਅਧਿਕਾਰੀਆਂ ਨੇ ਆਂਕੜੇ ਜਾਰੀ ਕਰਦਿਆਂ ਦੱਸਿਆ ਹੈ ਕਿ ਲਗਾਤਾਰ ਤੀਸਰੇ ਦਿਨ ਤੱਕ 28,000 ਤੋਂ ਵੀ ਵੱਧ ਕਰੋਨਾ ਦੇ ਟੈਸਟ ਕੀਤੇ ਗਏ ਹਨ ਪਰੰਤੂ ਕੋਈ ਕੀ ਨਵਾਂ ਮਾਮਲਾ ਦਰਜ ਨਹੀਂ ਹੋਇਆ ਹੈ। ਪ੍ਰੀਮੀਅਰ ਡੇਨੀਅਲ ਐਂਡਿਊਜ਼ ਨੇ ਵੀ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਜੋ 27 ਲੋਕ ਮੈਲਬੋਰਨ ਦੇ ਥਾਈ ਭੋਜਨਾਲਯ ਦੇ ਕਰੋਨਾ ਕਲਸਟਰ ਨਾਲ ਜੁੜੇ ਸਨ, ਹੁਣ ਠੀਕ ਹੋ ਰਹੇ ਹਨ ਅਤੇ ਕਰੋਨਾ ਵਾਲੀ ਅਲਾਮਤ ਤੋਂ ਮੁਕਤੀ ਪਾ ਰਹੇ ਹਨ।

Install Punjabi Akhbar App

Install
×