ਵਿਕਟੋਰੀਆ ਵਿੱਚ ਕਰੋਨਾ ਦੇ ਚਾਰ ਨਵੇਂ ਮਾਮਲੇ ਦਰਜ, ਕਾਮਨਵੈਲਥ ਨਾਲ ਵੱਖਰੀ ਕੁਆਰਨਟੀਨ ਸੈਂਟਰ ਬਣਾਉਣ ਦੀਆਂ ਤਜਵੀਜਾਂ ਜਾਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਰਾਜ ਦੇ ਕਾਰਜਕਾਰੀ ਪ੍ਰੀਮੀਅਰ ਜੇਮਜ਼ ਮਰਲੀਨੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਰਵਿਨ ਦੇ ਬਾਹਰਵਾਰ ਹੋਵਾਰਡ ਸਪ੍ਰਿੰਗਜ਼ ਦੀ ਤਰਜ ਤੇ ਇੱਕ ਅਜਿਹੀ ਹੀ ਕੁਆਰਨਟੀਨ ਸੁਵਿਧਾ ਜਨਕ ਸੈਂਟਰ ਬਣਾਉਣ ਦੀਆਂ ਸਲਾਹਾਂ, ਕਾਮਨਵੈਲਥ ਸਰਕਾਰ ਨਾਲ ਚੱਲ ਰਹੀਆਂ ਹਨ ਤਾਂ ਕਿ ਹੋਟਲਾਂ ਨੂੰ ਕੁਆਰਨਟੀਨ ਤੋਂ ਮੁਕਤ ਕੀਤਾ ਜਾ ਸਕੇ।
ਇਸ ਦੌਰਾਨ ਬੀਤੇ 72 ਘੰਟਿਆਂ ਅੰਦਰ, ਰਾਜ ਵਿੱਚ ਕਰੋਨਾ ਦੇ 4 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਹੁਣ ਕਰੋਨਾ ਦੇ ਕੁੱਲ ਚਲੰਤ ਮਾਮਲੇ ਹੁਣ 72 ਤੇ ਪਹੁੰਚ ਗਏ ਹਨ।
ਕਰੋਨਾ ਤੋਂ ਬਚਾਉ ਲਈ ਰਾਜ ਅੰਦਰ ਚੱਲ ਰਹੀ ਟੀਕਾਕਰਣ ਦੀ ਮੁਹਿੰਮ ਬਾਬਤ ਉਨ੍ਹਾਂ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ 24,169 ਟੀਕੇ ਲਗਾਏ ਗਏ ਹਨ ਜੋ ਕਿ ਬੀਤੇ ਦਿਨ 23,921 ਦੇ ਆਂਕੜੇ ਤੋਂ ਜ਼ਿਆਦਾ ਹੀ ਹਨ ਅਤੇ ਇਸੇ ਦੌਰਾਨ 57,519 ਕਰੋਨਾ ਟੈਸਟ ਵੀ ਕੀਤੇ ਗਏ ਹਨ।

Install Punjabi Akhbar App

Install
×