ਵਿਕਟੋਰੀਆ ਵਿੱਚ ਕਰੋਨਾ ਦੇ 5 ਨਵੇਂ ਮਾਮਲੇ ਦਰਜ -ਸਿਹਤ ਅਧਿਕਾਰੀ “ਡੈਲਟਾ ਵੇਰਿਐਂਟ” ਤੋਂ ਚਿੰਤਿਤ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਵਿਕਟੋਰੀਆ ਵਿੱਚ 36,362 ਟੈਸਟਾਂ ਤੋਂ ਬਾਅਦ ਕਰੋਨਾ ਦੇ 5 ਨਵੇਂ ਮਾਮਲੇ, ਬੀਤੇ 24 ਘੰਟਿਆਂ ਵਿੱਚ ਦਰਜ ਹੋਣ ਕਾਰਨ ਹੁਣ ਮੌਜੂਦਾ ਕਲਸਟਰਾਂ ਕਾਰਨ ਕਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 72 ਤੇ ਪਹੁੰਚ ਗਈ ਹੈ। ਇਸਦੇ ਨਾਲ ਹੀ ਸਿਹਤ ਅਧਿਕਾਰੀ ਇਸ ਗੱਲ ਤੋਂ ਚਿੰਤਿਤ ਹਨ ਕਿ ਆਖਿਰ ਨਿਊ ਸਾਊਥ ਵੇਲਜ਼ ਦੇ ਜਰਵਿਸ ਬੇਅ ਵਿੱਚ ਸ਼ਿਰਕਤ ਕਰਕੇ ਆਏ ਇੱਕ ਪਰਿਵਾਰ ਨੂੰ ‘ਡੈਲਟਾ ਵਾਇਰਸ’ (B1.617.2) ਆਖਿਰ ਕਿੱਥੋਂ ਚਿੰਭੜ ਗਿਆ ਕਿਉਂਕਿ ਇਹ ਵਾਇਰਸ ਤਾਂ ਪਹਿਲਾਂ ਭਾਰਤ ਵਿੱਚ ਪਾਇਆ ਗਿਆ ਸੀ ਅਤੇ ਕਾਪਾ ਵੇਰੀਐਂਟ ਤੋਂ ਬਿਲਕੁਲ ਅਲੱਗ ਹੈ। ਇਸ ਵੇਰੀਐਂਟ ਨਾਲ ਭਾਰਤ ਅਤੇ ਬ੍ਰਿਟੇਨ ਵਿੱਚ ਕਾਫੀ ਮਾੜਾ ਅਸਰ ਦਿਖਾਈ ਦਿੱਤਾ ਹੈ ਪਰੰਤੂ ਆਸਟ੍ਰੇਲੀਆ ਵਿੱਚ ਤਾਂ ਇਸ ਦਾ ਇੱਕ ਵੀ ਮਾਮਲਾ ਨਹੀਂ ਸੀ ਜਿਸ ਨਾਲ ਕਿ ਕਿਸੇ ਨੂੰ ਹਸਪਤਾਲ ਅੰਦਰ ਦਾਖਿਲ ਕਰਵਾਉਣਾ ਪਿਆ ਹੋਵੇ।
ਉਕਤ ਪਰਿਵਾਰ ਦੇ 300 ਤੋਂ ਵੀ ਜ਼ਿਆਦਾ ਸਿੱਧੇ ਸੰਪਰਕ ਪਾਏ ਜਾ ਰਹੇ ਹਨ ਅਤੇ ਇਸ ਵਿੱਚੋਂ ਕਾਫੀ ਤਾਂ ਉਤਰੀ ਮੈਲਬੋਰਨ ਦੇ ਪ੍ਰਾਇਮਰੀ ਸਕੂਲ ਨਾਲ ਵੀ ਸਬੰਧਤ ਹਨ।
ਜ਼ਿਕਰਯੋਗ ਹੈ ਕਿ ਵਿਕਟੋਰੀਆ ਵਿੱਚ ਹੁਣ 360 ਸ਼ੱਕੀ ਥਾਂਵਾਂ ਦੀ ਸੂਚੀ ਜਾਰੀ ਕੀਤੀ ਜਾ ਚੁਕੀ ਹੈ ਅਤੇ ਸ਼ੁੱਕਰਵਾਰ (ਬੀਤੇ ਕੱਲ੍ਹ) ਨੂੰ 24,263 ਕੋਵਿਡ-19 ਤੋਂ ਬਚਾਉ ਲਈ ਟੀਕੇ ਵੀ ਲਗਾਏ ਗਏ ਹਨ।

Install Punjabi Akhbar App

Install
×