ਵਿਕਟੌਰੀਆ ਰਾਜ ਵਿੱਚ ਕਰੋਨਾ ਦੇ 5 ਨਵੇਂ ਮਾਮਲੇ ਦਰਜ -ਲਾਕਡਾਊਨ ਦਾ ਦੂਸਰਾ ਦਿਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੀਤੇ 24 ਘੰਟਿਆਂ ਦੋਰਾਨ ਅੰਦਰ 56,624 ਕਰੋਨਾ ਦੇ ਜਨਤਕ ਟੈਸਟ ਕੀਤੇ ਗਏ ਅਤੇ ਇਨ੍ਹਾਂ ਵਿੱਚੋਂ 5 ਨਵੇਂ ਸਥਾਨਕ ਸਥਾਨਾਂਤਰਣ ਦੇ ਮਾਮਲੇ ਦਰਜ ਕੀਤੇ ਗਏ ਹਨ ਅਤੇ ਰਾਜ ਅੰਦਰ ਮੌਜੂਦਾ ਸਮਿਆਂ ਅੰਦਰ ਕਰੋਨਾ ਦੇ ਕੁੱਲ ਚਲੰਤ ਮਾਮਲਿਆਂ ਦੀ ਗਿਣਤੀ 45 ਹੋ ਗਈ ਹੈ ਅਤੇ ਹਾਲ ਵਿੱਚ ਹੀ ਮਿਲੇ ਕਲਸਟਰ ਨਾਲ ਸਬੰਧਤ ਮਾਮਲੇ ਵੀ 35 ਹੋ ਗਏ ਹਨ।
ਰਾਜ ਅੰਦਰ ਟੀਕਾਕਰਣ ਵਾਲੇ ਆਂਕੜੇ ਵੀ ਵੱਧਦੇ ਦਿਖਾਈ ਦੇ ਰਹੇ ਹਨ ਕਿਉਂਕਿ ਬੀਤੇ ਕੱਲ੍ਹ, ਸ਼ੁਕਰਵਾਰ ਨੂੰ 21,626 ਟੀਕੇ ਲਗਾਏ ਗਏ ਜਦੋਂ ਕਿ ਇੱਕ ਦਿਨ ਪਹਿਲਾਂ, ਵੀਰਵਾਰ ਨੂੰ ਲਗਾਏ ਗਏ ਟੀਕਿਆਂ ਦੀ ਗਿਣਤੀ 17,223 ਸੀ।
ਜ਼ਿਕਰਯੋਗ ਹੈ ਕਿ, ਪਰੈਸਟਨ ਖੇਤਰ ਵਿੱਚ ਇੱਕ ਫਲੂ ਵੈਕਸੀਨੇਸ਼ਨ ਸੈਂਟਰ ਨੂੰ ਮਿਲਾ ਕੇ ਹੁਣ ਕੁੱਲ 150 ਦੇ ਕਰੀਬ ਥਾਂਵਾਂ ਨੂੰ ਜੋਖਿਮ ਵਾਲੀ ਸੂਚੀ ਵਿੱਚ ਦਾਖਲ ਕੀਤਾ ਗਿਆ ਹੈ ਅਤੇ ਮੌਜੂਦਾ ਕਰੋਨਾ ਦੇ ਮਾਮਲਿਆਂ ਨਾਲ ਸਬੰਧਤ (ਪ੍ਰਾਇਮਰੀ ਅਤੇ ਸਕੈਂਡਰੀ ਸੰਪਰਕ)15,000 ਤੋਂ ਵੀ ਜ਼ਿਆਦਾ ਲੋਕਾਂ ਨੂੰ ਸੈਲਫ ਆਈਸੋਲੇਟ ਵੀ ਕੀਤਾ ਗਿਆ ਹੈ।

Install Punjabi Akhbar App

Install
×