ਵਿਕਟੌਰੀਆ ਰਾਜ ਵਿੱਚ 797 ਨਵੇਂ ਕਰੋਨਾ ਦੇ ਮਾਮਲੇ ਅਤੇ 8 ਮੌਤਾਂ

ਵਿਕਟੌਰੀਆ ਰਾਜ ਵਿੱਚ ਆਂਕੜਿਆਂ ਮੁਤਾਬਿਕ ਦਰਸਾਇਆ ਗਿਆ ਹੈ ਕਿ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 797 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 8 ਮੌਤਾਂ ਦੀ ਵੀ ਪੁਸ਼ਟੀ ਕੀਤੀ ਗਈ ਹੈ। ਰਾਜ ਵਿੱਚ ਇਸ ਸਮੇਂ ਅਧਿਕਾਰਿਕ ਸੂਤਰਾਂ ਮੁਤਾਬਿਕ, 14131 ਕੁੱਲ ਕਰੋਨਾ ਦੇ ਮਾਮਲੇ ਚਲੰਤ ਹਨ। ਹਸਪਤਾਲਾਂ ਅੰਦਰ ਜ਼ੇਰੇ ਇਲਾਜ ਕਰੋਨਾ ਪੀੜਿਤਾਂ ਦੀ ਸੰਖਿਆ 394 ਹੈ ਜਿਨ੍ਹਾਂ ਵਿੱਚੋਂ ਕਿ 72 ਆਈ.ਸੀ.ਯੂ. ਵਿੱਚ ਹਨ ਅਤੇ 44 ਵੈਂਟੀਲੇਟਰਾਂ ਉਪਰ ਵੀ ਹਨ।

ਰਾਜ ਭਰ ਵਿੱਚ ਇਸ ਸਮੇਂ 12 ਸਾਲ ਅਤੇ ਇਸਤੋਂ ਉਪਰ ਦੇ ਉਮਰ ਵਰਗ ਵਾਲਿਆਂ ਵਿੱਚ ਕਰੋਨਾ ਤੋਂ ਬਚਾਉ ਵਾਲੀ ਵੈਕਸੀਨ ਦੀ ਟੀਕਾਕਰਣ ਦੀ ਦਰ 87% (ਦੋਨੋਂ ਡੋਜ਼ਾਂ) ਹੈ ਅਤੇ ਅਗਲੇ ਟੀਚੇ 90% ਦੇ ਬਿਲਕੁਲ ਨਜ਼ਦੀਕ ਹੈ ਜਿਸ ਵਾਸਤੇ ਕਿ 24 ਨਵੰਬਰ ਦਾ ਸਮਾਂ ਮਿਥਿਆ ਗਿਆ ਹੈ ਜਦੋਂ ਕਿ ਰਾਜ ਵਿੱਚ ਸਭ ਕੁੱਝ ਆਮ ਵਰਗਾ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਲੋਕ ਮੁੜ ਤੋਂ ਬਿਨ੍ਹਾਂ ਪਾਬੰਧੀਆਂ ਦੇ ਆ ਜਾ ਸਕਣਗੇ ਅਤੇ ਕੰਮ-ਧੰਦੇ ਮੁੜ ਤੋਂ ਪੂਰਨ ਰੂਪ ਵਿਚ ਚਾਲੂ ਹੋ ਜਾਣਗੇ।

Install Punjabi Akhbar App

Install
×