ਵਿਕਟੌਰੀਆ ਵਿੱਚ ਕਰੋਨਾ ਦੇ 71 ਨਵੇਂ ਮਾਮਲੇ ਦਰਜ

ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਿਕ, ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 71 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਨ੍ਹਾਂ ਵਿੱਚੋਂ 49 ਮਾਮਲੇ ਤਾਂ ਪਹਿਲਾਂ ਵਾਲੇ ਕਲਸਟਰਾਂ ਆਦਿ ਨਾਲ ਸਬੰਧਤ ਹਨ, ਜਦੋਂ ਕਿ 22 ਮਾਮਲਿਆਂ ਦੀ ਪੜਤਾਲ ਜਾਰੀ ਹੈ।
ਰਾਜ ਭਰ ਵਿੱਚ ਇਸੇ ਸਮੇਂ ਦੌਰਾਨ 46,446 ਕਰੋਨਾ ਦੇ ਟੈਸਟ ਵੀ ਕੀਤੇ ਗਏ ਹਨ।
ਸਿਹਤ ਮੰਤਰੀ ਸ੍ਰੀ ਮਾਰਟਿਨ ਫੋਲੇ ਦਾ ਕਹਿਣਾ ਹੈ ਕਿ ਰਾਜ ਦੇ ਉਤਰ ਵਿੱਚ ਸ਼ੈਫਰਟਨ ਵਿਖੇ ਚਲ ਰਹੇ ਮੌਜੂਦਾ ਕਲਸਟਰ ਅਧੀਨ ਕਰੋਨਾ ਦੇ ਮਾਮਲੇ ਵਧ ਰਹੇ ਹਨ ਅਤੇ ਬੀਤੇ ਕੱਲ੍ਹ ਬਾਅਦ ਦੁਪਹਿਰ ਤੱਕ ਇਨ੍ਹਾਂ ਦੀ ਗਿਣਤੀ 21 ਹੋ ਗਈ ਸੀ ਜੋ ਕਿ ਹੋਰ ਵੀ ਵਧਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ।
ਇਸ ਨਾਲ ਸਬੰਧਤ ਇੱਕ ਮਾਮਲੇ ਵਿਕਟੌਰੀਆਈ ਐਲਪਸ ਦੇ ਮੈਨਜ਼ਫੀਲਡ ਵਿੱਚ ਵੀ ਦਰਜ ਕੀਤਾ ਗਿਆ ਹੈ ਜੋ ਕਿ ਸ਼ੈਫਰਟਨ ਤੋਂ 125 ਕਿਲੋਮੀਟਰ ਦੂਰ ਹੈ।

Welcome to Punjabi Akhbar

Install Punjabi Akhbar
×
Enable Notifications    OK No thanks