ਵਿਕਟੌਰੀਆ ਵਿੱਚ ਕਰੋਨਾ ਦੇ 705 ਨਵੇਂ ਮਾਮਲੇ ਦਰਜ, ਇੱਕ ਮੌਤ

ਸਰਕਾਰੀ ਆਂਕੜਿਆਂ ਵੱਲੋਂ ਪ੍ਰਮਾਣਿਤ ਹੁੰਦਾ ਹੈ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ, ਕਰੋਨਾ ਦੇ 705 ਨਵੇਂ ਮਾਮਲੇ ਦਰਜ ਹੋਏ ਹਨ (ਐਤਵਾਰ ਤੱਕ ਦੇ 779 ਮਾਮਲਿਆਂ ਤੋਂ ਕੁੱਝ ਘੱਟ) ਅਤੇ ਇਸ ਦੇ ਨਾਲ ਹੀ ਇੱਕ ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋ ਜਾਣ ਦੀ ਵੀ ਪੁਸ਼ਟੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ। ਰਾਜ ਵਿੱਚ ਕਰੋਨਾ ਦੇ ਕੁੱਲ ਚਲੰਤ ਮਾਮਲੇ 8538 ਹਨ।
ਲਾਕਡਾਊਨ ਵਾਲੇ ਖੇਤਰਾਂ ਵਿੱਚ ਲੋਕਾਂ ਨੂੰ ਥੋੜ੍ਹੀ ਰਿਆਇਤ ਦਿੰਦਿਆਂ, ਆਵਾਗਮਨ ਦਾ ਦਾਇਰਾ ਹੁਣ 10 ਕਿਲੋਮੀਟਰ ਤੋਂ ਵਧਾ ਕੇ 15 ਕਿਲੋਮੀਟਰ ਕਰ ਦਿੱਤਾ ਗਿਆ ਹੈ ਜਦੋਂ ਕਿ ਅੰਦਰਵਾਰ ਇਕੱਠ 20 ਤੋਂ ਵਧਾ ਕੇ 30 ਵਿਅਕਤੀ ਕਰ ਦਿੱਤਾ ਗਿਆ ਹੈ।
ਅੱਜ ਤੋਂ ਵੀ/ਲਾਈਨ ਸੇਵਾਵਾਂ ਮੁੜ ਤੋਂ ਬਹਾਲ ਕੀਤੀਆਂ ਜਾ ਰਹੀਆਂ ਹਨ।

Install Punjabi Akhbar App

Install
×