ਵਿਕਟੌਰੀਆ ਵਿੱਚ ਕਰੋਨਾ ਦੇ ਨਵੇਂ 603 ਮਾਮਲੇ ਦਰਜ, ਇੱਕ ਮੌਤ -ਇਮਾਰਤ ਉਸਾਰੀ ਦਾ ਕੰਮਕਾਜ ਠੱਪ

ਰਾਜ ਦੇ ਸਿਹਤ ਮੰਤਰੀ ਮਾਰਟਿਨ ਫੋਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 603 ਮਰੀਜ਼ ਪਾਏ ਗਏ ਹਨ ਅਤੇ ਇਸ ਭਿਆਨਕ ਬਿਮਾਰੀ ਤੋਂ ਪੀੜਿਤ ਇੱਕ ਵਿਅਕਤੀ ਦੀ ਮੌਤ ਹੋਣ ਵੀ ਪੁਸ਼ਟੀ ਉਨ੍ਹਾਂ ਵੱਲੋਂ ਕੀਤੀ ਗਈ ਹੈ।
ਰਾਜ ਵਿੱਚ ਇਸ ਸਮੇਂ ਕਰੋਨਾ ਦੇ ਚਲੰਤ 6000 ਮਾਮਲੇ ਹਨ। ਜੂਨ ਤੋਂ ਹੋਏ ਕਰੋਨਾ ਦੇ ਇਸ ਹਮਲੇ ਦੌਰਾਨ ਹੁਣ ਤੱਕ ਰਾਜ ਵਿੱਚ ਕੁੱਲ 13 ਮੌਤਾਂ ਹੋ ਚੁਕੀਆਂ ਹਨ।
ਬੀਤੇ ਕੱਲ੍ਹ ਰਾਜ ਭਰ ਵਿੱਚ ਕਰੋਨਾ ਤੋਂ ਬਚਾਉ ਦੀ ਵੈਕਸੀਨ ਦੀਆਂ 40811 ਡੋਜ਼ਾਂ ਲਗਾਈਆਂ ਗਈਆਂ ਹਨ।
ਮੈਲਬੋਰਨ, ਬੈਲਾਰਾਟ, ਜੀਲੌਂਗ, ਮਿਸ਼ੈਲ ਸ਼ਾਇਰ ਅਤੇ ਸਰਫ ਕੋਸਟ ਵਿੱਚ ਇਮਾਰਤ ਉਸਾਰੀ ਅਧੀਨ ਵਰਕਰਾਂ ਆਦਿ ਦੀ ਵੈਕਸੀਨੇਸ਼ਨ ਤੇ ਪੈਦਾ ਹੋਏ ਤਕਰਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਝੜੱਪ ਹੋ ਜਾਣ ਕਾਰਨ ਪ੍ਰਦਰਸ਼ਨ ਹਿੰਸਾਤਮਕ ਹੋ ਗਿਆ ਅਤੇ ਇਸ ਕਾਰਨ ਉਪਰੋਕਤ ਥਾਂਵਾਂ ਉਪਰ ਇਮਾਰਤ ਉਸਾਰੀ ਆਦਿ ਦਾ ਕੰਮ-ਕਾਜ ਅਗਲੇ ਇੱਕ ਹਫ਼ਤੇ ਲਈ ਬੰਦ ਕਰ ਦਿੱਤਾ ਗਿਆ ਹੈ।

Install Punjabi Akhbar App

Install
×