ਵਿਕਟੌਰੀਆ ਵਿੱਚ ਰਿਕਾਰਡ 473 ਕਰੋਨਾ ਦੇ ਨਵੇਂ ਮਾਮਲੇ ਦਰਜ

ਇਸ ਸਾਲ ਜੂਨ ਦੇ ਮਹੀਨੇ ਤੋਂ, ਜਦੋਂ ਦੀ ਕਰੋਨਾ ਦੀ ਮਾਰ ਸਮੁੱਚੇ ਰਾਜ ਵਿੱਚ ਪਈ ਹੈ, ਰਾਜ ਵਿੱਚ ਕਰੋਨਾ ਦੇ ਮਾਮਲੇ ਦਿਨ ਪ੍ਰਤੀ ਦਿਨ ਵਾਧੇ ਵਿੱਚ ਪਿੱਛਲਾ ਰਿਕਾਰਡ ਤੋੜ ਦਿੰਦੇ ਹਨ ਅਤੇ ਇਸੇ ਸਿਲਸਿਲੇ ਵਿੱਚ ਬੀਤੇ 24 ਘੰਟਿਆਂ ਦੌਰਾਨ ਜਿਹੜੇ 473 ਨਵੇਂ ਮਾਮਲਿਆਂ ਦਾ ਆਂਕੜਾ ਆਇਆ ਹੈ, ਉਹ ਵੀ ਇਸ ਮਾਮਲੇ ਵਿੱਚ ਬੀਤੇ ਦਿਨਾਂ ਤੋਂ ਰਿਕਾਰਡ ਵਾਧਾ ਹੀ ਦਰਜ ਹੋਇਆ ਹੈ।
ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਨਵੇਂ ਮਾਮਲਿਆਂ ਵਿੱਚੋਂ 202 ਤਾਂ ਪਹਿਲਾਂ ਵਾਲੇ ਮਾਮਲਿਆਂ ਨਾਲ ਹੀ ਜੁੜੇ ਹਨ ਅਤੇ ਬਾਕੀਆਂ ਦੀ ਪੜਤਾਲ ਜਾਰੀ ਹੈ। ਰਾਜ ਵਿੱਚ ਇਸ ਸਮੇਂ ਕੁੱਲ ਕਰੋਨਾ ਦੇ ਚਲੰਤ ਮਾਮਲਿਆਂ ਦੀ ਗਿਣਤੀ 3507 ਹੈ।
ਇਸੇ ਸਮੇਂ ਦੌਰਾਨ ਰਾਜ ਵਿੱਚ 49037 ਟੈਸਟ ਕੀਤੇ ਗਏ ਅਤੇ 30032 ਲੋਕਾਂ ਨੂੰ ਕਰੋਨਾ ਤੋਂ ਬਚਾਉ ਲਈ ਵੈਕਸੀਨ ਦਿੱਤੀ ਗਈ ਹੈ।
ਬੀਤੇ ਦਿਨ, ਐਤਵਾਰ ਤੱਕ ਦੇ ਆਂਕੜੇ ਦਰਸਾਉਂਦੇ ਹਨ ਕਿ ਰਾਜ ਵਿੱਚ 66.2% ਲੋਕਾਂ ਨੂੰ ਕਰੋਨਾ ਤੋਂ ਬਚਾਉ ਦੀ ਘੱਟੋ ਘੱਟ ਇੱਕ ਡੋਜ਼ ਦੇ ਦਿੱਤੀ ਗਹੀ ਹੈ ਅਤੇ ਅੱਜ ਤੋਂ 12 ਤੋਂ 15 ਸਾਲ ਦੇ ਬੱਚਿਆਂ ਨੂੰ ਫਾਈਜ਼ਰ ਵੈਕਸੀਨ ਦਿੱਤੀ ਜਾਣੀ ਸ਼ੁਰੂ ਕਰ ਦਿੱਤੀ ਗਈ ਹੈ।

Install Punjabi Akhbar App

Install
×