ਵਿਕਟੌਰੀਆ ਵਿੱਚ ਕਰੋਨਾ ਦੇ 450 ਨਵੇਂ ਮਾਮਲੇ ਦਰਜ

ਅੱਜ ਸਵੇਰ ਦੇ ਅਪਡੇਟ ਜਾਰੀ ਕਰਦਿਆਂ ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਦੱਸਿਆ ਕਿ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ (ਬੀਤੀ ਅੱਧੀ ਰਾਤ ਤੱਕ) ਕਰੋਨਾ ਦੇ ਨਵੇਂ 450 ਮਾਮਲੇ ਦਰਜ ਹੋਏ ਹਨ ਅਤੇ ਜੂਨ ਦੇ ਮਹੀਨੇ ਤੋਂ ਸ਼ੁਰੂ ਹੋਏ ਕਰੋਨਾ ਦੇ ਇਸ ਵਾਰ ਤਹਿਤ ਉਕਤ ਆਂਕੜਾ, ਸਭ ਤੋਂ ਵੱਧ ਮੰਨਿਆ ਗਿਆ ਹੈ। ਉਕਤ ਮਾਮਲਿਆਂ ਵਿੱਚੋਂ 75 ਮਾਮਲੇ ਪਹਿਲਾਂ ਵਾਲੇ ਕਰੋਨਾ ਦੇ ਮਾਮਲਿਆਂ ਨਾਲ ਜੁੜੇ ਹਨ।
ਜ਼ਿਕਰਯੋਗ ਹੈ ਕਿ ਮੈਲਬੋਰਨ ਵਾਲਾ ਲਾਕਡਾਊਨ ਜਾਰੀ ਹੈ ਅਤੇ ਉਪਰੋਕਤ ਸਮੇਂ ਦੌਰਾਨ ਹੀ ਰਾਜ ਭਰ ਵਿੱਚ 42760 ਕਰੋਨਾ ਦੇ ਟੈਸਟ ਵੀ ਕੀਤੇ ਗਏ ਹਨ।
ਸ਼ੈਪਰਟਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਗਲੇ ਹਫਤੇ ਲਾਕਡਾਊਨ ਅਤੇ ਹੋਰ ਪਾਬੰਧੀਆਂ ਵਿੱਚ ਛੋਟਾਂ ਦਿੱਤੀਆਂ ਜਾ ਸਕਦੀਆਂ ਹਨ ਪਰੰਤੂ ਸਭ ਕੁੱਝ ਆਉਣ ਵਾਲੇ ਦਿਨਾਂ ਦੇ ਕਰੋਨਾ ਦੇ ਆਂਕੜਿਆਂ ਉਪਰ ਹੀ ਨਿਰਭਰ ਹੈ।

Install Punjabi Akhbar App

Install
×