ਵਿਕਟੋਰੀਆ ਅੰਦਰ 42 ਕਰੋਨਾ ਦੇ ਨਵੇਂ ਮਾਮਲੇ ਦਰਜ, ਅੱਠ ਮੌਤਾਂ; ਹਸਪਤਾਲਾਂ ਅੰਦਰ ਚੋਣਵੀਆਂ ਸਰਜਰੀਆਂ ਹੋਈਆਂ ਸ਼ੁਰੂ

(ਐਸ.ਬੀ.ਐਸ.) ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਪਿੱਛਲੇ 24 ਘੰਟਿਆਂ ਦੌਰਾਨ, ਰਾਜ ਅੰਦਰ ਕੋਵਿਡ 19 ਦੇ 42 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਨਾਲ ਅੱਠ ਮੌਤਾਂ ਵੀ ਹੋਈਆਂ ਹਨ। ਮੌਤਾਂ ਦੀ ਗਿਣਤੀ ਰਾਜ ਅੰਦਰ 737 ਅਤੇ ਸਮੁੱਚੇ ਆਸਟ੍ਰੇਲੀਆ ਅੰਦਰ ਇਹ ਗਿਣਤੀ 824 ਹੋ ਗਈ ਹੈ। ਹਸਪਤਾਲਾਂ ਨੂੰ ਆਮ ਤੌਰ ਤੇ ਹੋਣ ਵਾਲੀਆਂ ਸਰਜਰੀਆਂ ਦੀ ਗਿਣਤੀ 50% ਤੋਂ 75% ਤੱਕ ਵਧਾਉਣ ਦੀ (ਅੱਜ ਬੁੱਧਵਾਰ ਤੋਂ ਹੀ) ਹਦਾਇਤ ਦੇ ਦਿੱਤੀ ਗਈ ਹੈ ਪਰੰਤੂ ਮੈਲਬੋਰਨ ਵਿੱਚ ਇਹ ਸੇਵਾਵਾਂ 28 ਸਤੰਬਰ ਤੋਂ ਉਪਲਭਧ ਹੋਣਗੀਆਂ। ਰਾਜ ਅੰਦਰ ਇਸ ਵੇਲੇ ਕੁੱਲ ਚਲੰਤ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੀ 1000 ਤੋਂ ਘਟੀ ਹੈ ਅਤੇ ਮੌਜੂਦਾ ਸਮੇਂ ਅੰਦਰ 991 ਚਲੰਤ ਮਾਮਲੇ ਹਨ।

Install Punjabi Akhbar App

Install
×