ਵਿਕਟੋਰੀਆ ਅੰਦਰ 41 ਕਰੋਨਾ ਦੇ ਮਾਮਲੇ ਆਉਣ ਨਾਲ ਮਚਿਆ ਹੜਕੰਪ -ਟੈਸਟਾਂ ਲਈ ਭੇਜੇ ਜਾ ਰਹੇ ਹਨ ਟੈਕਸਟ ਮੈਸੇਜ

(ਐਸ.ਬੀ.ਐਸ.) ਰਿਸ਼ਤੇ ਨਾਤਿਆਂ ਦੇ ਚਲਦੇ ਵਿਕਟੋਰੀਆ ਸੂਬੇ ਅੰਦਰ ਇਕੱਠੇ 41 ਕੋਵਿਡ 19 ਦੇ ਮਾਮਲੇ ਦਰਜ ਹੋਣ ਕਾਰਨ ਡਰ ਭੈਅ ਦਾ ਮਾਹੌਲ ਬਣਨ ਲੱਗਾ ਹੈ। ਸਰਕਾਰ ਨੇ ਚਿੰਤਾ ਜਤਾਉਂਦਿਆਂ ਕੇਲਰ ਡਾਊਨਜ਼ ਅਤੇ ਬਰੋਡਮੀਡੋਜ਼ ਦੇ ਲੋਕਾਂ ਨੂੰ ਆਪਾਤਕਾਲੀਨ ਟੈਕਸਟ ਮੈਸਜ ਭੇਜਣੇ ਸ਼ੁਰੂ ਕੀਤੇ ਹਨ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕ ਟੈਸਟਾਂ ਦੇ ਘੇਰੇ ਅੰਦਰ ਲਿਆਂਦੇ ਜਾ ਸਕਣ। ਡਿਪਟੀ ਚੀਫ ਸਿਹਤ ਅਧਿਕਾਰੀ ਐਨੇਲੀਜ਼ ਵਨ ਡੀਮੇਨ ਅਨੁਸਾਰ ਜਿੱਥੇ ਸ਼ੁਕਰਵਾਰ ਨੂੰ ਰਾਜ ਅੰਦਰ 30 ਮਾਮਲੇ ਆਏ ਸਨ, ਸ਼ਨਿਚਰਵਾਰ ਨੂੰ 41 ਦਰਜ ਹੋ ਗਏ। ਨਵੇਂ ਮਾਮਲਿਆਂ ਅੰਦਰ ਅੱਠ ਤਾਂ ਰਿਸ਼ਤੇਨਾਤਿਆਂ ਵਿੱਚੋਂ ਹੀ ਪੀੜਿਤ ਹੋਏ ਹਨ, ਇੱਕ ਵਿਅਕਤੀ ਬਾਹਰੋਂ ਆਇਆ ਹੈ, 13 ਮਾਮਲੇ ਰੁਟੀਨ ਟੈਸਟਿੰਗ ਵਿੱਚ ਸਾਹਮਣੇ ਆਏ ਅਤੇ 19 ਦੀ ਪੜਤਾਲ ਹਾਲੇ ਜਾਰੀ ਹੈ। ਜ਼ਿਕਰਯੋਗ ਹੈ ਕਿ ਕੇਲਰ ਡਾਊਨਜ਼ ਅਤੇ ਬਰੋਡਮੀਡੋਜ਼ ਇਲਾਕਿਆਂ ਤੋਂ ਇਲਾਵਾ ਮੇਡਸਟੋਨ, ਐਲਬਨਵੇਲ, ਸਨਸ਼ਾਈਨ (ਪੱਛਮੀ), ਹੈਲਮ, ਬਰਨਸਵਿਕ (ਪੱਛਮੀ), ਫਾਅਕਨਰ, ਰੈਜ਼ਰਵਾਇਰ ਅਤੇ ਪਾਕੇਨਹੈਮ ਦੇ ਇਲਾਕੇ ਵੀ ਟੈਸਟਾਂ ਦੇ ਘੇਰੇ ਵਿੱਚ ਹਨ।

Install Punjabi Akhbar App

Install
×