ਵਿਕਟੌਰੀਆ ਵਿੱਚ ਕਰੋਨਾ ਦੇ 334 ਨਵੇਂ ਮਾਮਲੇ ਦਰਜ, ਕਰੋਨਾ ਕਾਰਨ ਇੱਕ ਮੌਤ, ਕਈ ਖੇਤਰਾਂ ਵਿੱਚ ਲਾਕਡਾਊਨ ਹਟਾਇਆ

ਸਿਹਤ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 334 ਨਵੇਂ ਮਾਮਲੇ ਦਰਜ ਹੋਏ ਹਨ ਜਿਨ੍ਹਾਂ ਵਿੱਚੋਂ 149 ਤਾਂ ਪਹਿਲਾਂ ਵਾਲੇ ਮਾਮਲਿਆਂ ਨਾਲ ਹੀ ਜੁੜੇ ਹਨ ਅਤੇ 185 ਦੀ ਪੜਤਾਲ ਜਾਰੀ ਹੈ। ਇਸ ਦੇ ਨਾਲ ਹੀ ਕਰੋਨਾ ਕਾਰਨ ਇੱਕ ਮੌਤ ਹੋ ਜਾਣ ਦੀ ਸੂਚਨਾ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਇਸੇ ਸਮੇਂ ਦੌਰਾਨ ਰਾਜ ਭਰ ਵਿੱਚ 42998 ਕਰੋਨਾ ਦੇ ਟੈਸਟ ਕੀਤੇ ਗਏ ਅਤੇ 39027 ਲੋਕਾਂ ਨੂੰ ਕਰੋਨਾ ਤੋਂ ਬਚਾਉ ਦੀਆਂ ਵੈਕਸੀਨ ਵੀ ਦਿੱਤੀਆਂ ਗਈਆਂ ਹਨ।
ਗ੍ਰੇਟਰ ਸ਼ੈਪਰਟਨ ਨੂੰ ਛੱਡ ਕੇ ਤਕਰੀਬਨ ਸਾਰੇ ਹੀ ਰਿਜਨਲ ਵਿਕਟੌਰੀਆ ਵਿੱਚ ਲਾਕਡਾਊਨ ਹਟਾ ਲਿਆ ਗਿਆ ਹੈ। ਦੁਕਾਨਾਂ, ਰੈਸਟੌਰੈਂਟ, ਬਾਰਾਂ ਆਦਿ ਖੁੱਲ੍ਹ ਗਏ ਹਨ ਪਰੰਤੂ ਸਖ਼ਤ ਨਿਯਮਾਂ ਦੀ ਪਾਲਣਾ ਅਧੀਨ ਇਨ੍ਹਾਂ ਨੂੰ ਖੁੱਲ੍ਹਣ ਦੀ ਆਗਿਆ ਹੈ।
ਸਕੂਲਾਂ ਨੂੰ ਪ੍ਰੈਪ ਅਤੇ ਦੂਜੇ ਸਾਲ ਦੇ ਨਾਲ ਨਾਲ 12ਵੇਂ ਸਾਲ ਦੇ ਵਿਦਿਆਰਥੀਟਾਂ ਲਈ ਵੀ ਖੋਲ੍ਹ ਦਿੱਤਾ ਗਿਆ ਹੈ ਅਤੇ ਬਾਕੀ ਦੇ ਵਿਦਿਆਰਥੀ ਘਰਾਂ ਵਿੱਚੋਂ ਰਹਿ ਕੇ ਹੀ ਆਪਣੀ ਪੜ੍ਹਾਈ ਕਰਨਗੇ।
ਰਾਜ ਸਰਕਾਰ ਨੇ ਨਿਊ ਸਾਊਥ ਵੇਲਜ਼ ਵਿੱਚ ਫਸੇ ਰਾਜ ਦੇ ਨਿਵਾਸੀਆਂ ਨੂੰ, ਘਰਾਂ ਨੂੰ ਵਾਪਸੀ ਲਈ ਨਵੇਂ ਪਰਮਿਟ ਅਪਲਾਈ ਕਰਨ ਨੂੰ ਕਿਹਾ ਹੈ ਅਤੇ ਜਿਹੜੇ ਇਜਾਜ਼ਤ ਪਾਉਣਗੇ, ਉਹ ਘਰਾਂ ਨੂੰ ਮੁੜ ਸਕਣਗੇ ਪਰੰਤੂ ਉਨ੍ਹਾਂ ਨੂੰ ਘਰਾਂ ਅੰਦਰ ਹੀ 14 ਦਿਨਾਂ ਦੇ ਇਕਾਂਤਵਾਸ ਦੀ ਪਾਲਣਾ ਕਰਨੀ ਪਵੇਗੀ।
ਮੈਲਬੋਰਨ ਵਿਚਲੇ ਲਾਕਡਾਊਨ, ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਿ ਸਮੁੱਚੇ ਰਾਜ ਵਿੱਚ 70% ਜਨਤਾ ਨੂੰ ਕਰੋਨਾ ਤੋਂ ਬਚਾਉ ਲਈ ਵੈਕਸੀਨੇਸ਼ਨ ਦੇ ਨਹੀਂ ਦਿੱਤੀ ਜਾਂਦੀ।

Install Punjabi Akhbar App

Install
×