ਵਿਕਟੌਰੀਆ ਵਿੱਚ ਕਰੋਨਾ ਦੇ 246 ਨਵੇਂ ਮਾਮਲੇ ਦਰਜ, 121 ਦਾ ਸਬੰਧ ਪਹਿਲਾਂ ਵਾਲੇ ਮਾਮਲਿਆਂ ਨਾਲ

ਵਿਕਟੌਰੀਆ ਰਾਜ ਦੇ ਅਪਡੇਟ ਮੁਤਾਬਿਕ, ਰਾਜ ਵਿਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 246 ਨਵੇਂ ਸਥਾਨਕ ਮਾਮਲੇ ਪਾਏ ਗਏ ਹਨ ਜਿਨ੍ਹਾਂ ਵਿਚੋਂ 121 ਮਾਮਲੇ ਪਹਿਲਾਂ ਵਾਲਿਆਂ ਨਾਲ ਸਬੰਧਤ ਹਨ ਅਤੇ ਇਸੇ ਦੌਰਾਨ 42,200 ਕਰੋਨਾ ਦੇ ਟੈਸਟ ਵੀ ਕੀਤੇ ਗਏ ਹਨ।
ਮੌਜੂਦਾ ਸਮੇਂ ਵਿੱਚ ਰਾਜ ਭਰ ਵਿੱਚ ਕਰੋਨਾ ਦੇ 1619 ਚਲੰਤ ਮਾਮਲੇ ਹਨ ਅਤੇ ਪ੍ਰਭਾਵਿਤ ਖੇਤਰਾਂ ਵਿੱਚ ਸਖ਼ਤ ਲਾਕਡਾਊਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਹਤ ਅਧਿਕਾਰੀਆਂ ਅਤੇ ਸਰਕਾਰ ਦਾ ਮੰਨਣਾ ਹੈ ਕਿ ਜਦੋਂ ਤੱਕ ਰਾਜ ਵਿੱਚ ਘੱਟੋ ਘੱਟ 70% ਲੋਕਾਂ ਨੂੰ ਕਰੋਨਾ ਦੇ ਟੀਕੇ ਦੀ ਘੱਟੋ ਘੱਟ ਪਹਿਲੀ ਡੋਜ਼ ਨਹੀਂ ਦੇ ਦਿੱਤੀ ਜਾਂਦੀ, ਲਾਕਡਾਊਨ ਅਤੇ ਹੋਰ ਪਾਬੰਧੀਆਂ ਲਾਗੂ ਰਹਿਣਗੀਆਂ।
ਰਾਜ ਵਿੱਚ ਬੀਤੇ ਦਿਨ, ਐਤਵਾਰ ਤੱਕ 60% ਲੋਕਾਂ ਨੂੰ ਟੀਕਾਕਰਣ ਵਾਲਾ ਟੀਚਾ ਪ੍ਰਾਪਤ ਕੀਤਾ ਜਾ ਚੁਕਿਆ ਹੈ ਅਤੇ ਉਮੀਦ ਹੈ ਕਿ ਹੋਰ 10% ਵਾਲਾ ਉਕਤ ਟੀਚਾ ਇਸੇ ਮਹੀਨੇ ਦੀ 18 ਤਾਰੀਖ ਤੱਕ ਪ੍ਰਾਪਤ ਕਰ ਲਿਆ ਜਾਵੇਗਾ।
ਇਸੇ ਦੌਰਾਨ 12ਵੇਂ ਸਾਲ ਦੇ ਵਿਦਿਆਰਥੀਆਂ, ਉਨ੍ਹਾਂ ਦੇ ਅਧਿਆਪਕਾਂ ਅਤੇ ਪ੍ਰੀਖਿਆ ਸੁਪਰਵਾਈਜ਼ਰਾਂ ਆਦਿ ਨੂੰ ਅੱਜ ਤੋਂ ਪਹਿਲ ਦੇ ਆਧਾਰ ਤੇ ਕਰੋਨਾ ਵੈਕਸੀਨ ਦਿੱਤੀ ਜਾ ਰਹੀ ਹੈ ਅਤੇ ਇਹ ਮੁਹਿੰਮ 10 ਦਿਨਾਂ ਤੱਕ ਜਾਰੀ ਰਹੇਗੀ।
ਗਲੈਡਸਟੋਨ ਪਾਰਕ ਸਕੈਂਡਰੀ ਕਾਲਜ, ਰਾਕਸਬਰਗ ਕਾਲਜ, ਪਾਇੰਟ ਕੁੱਕ ਸੈਕੰਡਰੀ, ਲੇਕਵਿਊ ਸੀਨੀਅਰ ਕਾਲਜ ਅਤੇ ਡੈਂਡੀਨਾਂਗ ਹਾਈ ਸਕੂਲ ਵਰਗੀਆਂ ਕਈ ਸੰਸਥਾਂਵਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਵੈਕਸੀਨ ਹੱਬਾਂ ਦੇ ਤੌਰ ਤੇ ਸਥਾਪਿਤ ਕੀਤਾ ਜਾ ਰਿਹਾ ਹੈ।

Welcome to Punjabi Akhbar

Install Punjabi Akhbar
×