ਵਿਕਟੌਰੀਆ ਵਿੱਚ ਕਰੋਨਾ ਦੇ 24 ਨਵੇਂ ਮਾਮਲੇ ਦਰਜ -ਮੈਲਬੋਰਨ ਵਿਚਲੇ ਲਾਕਡਾਊਨ ਹੋਰ ਸਖ਼ਤੀ ਲਾਗੂ

ਸਿਹਤ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ, ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਂਨ ਕਰੋਨਾ ਦੇ 24 ਨਵੇਂ ਮਾਮਲੇ ਦਰਜ ਹੋਏ ਹਨ ਜਿਨ੍ਹਾਂ ਵਿੱਚੋਂ 21 ਪਹਿਲਾਂ ਵਾਲੇ ਮਾਮਲਿਆਂ ਨਾਲ ਹੀ ਸਬੰਧਤ ਹਨ ਅਤੇ 3 ਅਣਪਛਾਤੇ ਮਾਮਲਿਆਂ ਦੀ ਪੜਤਾਲ ਜਾਰੀ ਹੈ। ਇਨ੍ਹਾਂ ਵਿੱਚੋਂ 14 ਵਿਅਕਤੀ ਪਹਿਲਾਂ ਤੋਂ ਹੀ ਕੁਆਰਨਟੀਨ ਵਿੱਚ ਹਨ। ਇੱਕ ਹੋਟਲ ਕੁਆਰਨਟੀਨ ਮਾਮਲਾ ਵੀ ਦਰਜ ਕੀਤਾ ਗਿਆ ਹੈ ਅਤੇ ਹੁਣ ਕਰੋਨਾ ਦੇ ਕੁੱਲ ਚਲੰਤ ਮਾਮਲਿਆਂ ਦੀ ਗਿਣਤੀ 227 ਹੋ ਗਈ ਹੈ।
ਰਾਜ ਸਰਕਾਰ ਨੇ ਮੈਲਬੋਰਨ ਵਿਚਲਾ ਲਾਕਡਾਊਨ ਹੋਰ 2 ਹਫ਼ਤਿਆਂ ਲਈ ਵਧਾ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਸਖ਼ਤੀ ਵਰਤਦਿਆਂ ਰਾਜ 9 ਵਜੇ ਤੋਂ ਅਗਲੇ ਦਿਨ ਸਵੇਰ ਦੇ 5 ਵਜੇ ਤੱਕ ਕਰਫਿਊ ਵੀ ਲਗਾ ਦਿੱਤਾ ਗਿਆ ਹੈ ਅਤੇ ਇਸ ਤੋਂ ਉਪਰ ਹੁਣ ਖੇਡ ਦੇ ਮੈਦਾਨ ਵੀ ਬੰਦ ਕਰ ਦਿੱਤੇ ਗਏ ਹਨ ਤਾਂ ਕਿ ਡੈਲਟਾ ਵੇਰੀਐਂਟ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਵੱਡੇ ਪੱਧਰ ਤੇ ਹੋ ਰਹੀਆਂ ਉਸਾਰੀਆਂ ਲਈ 25% ਸਟਾਫ ਦੀ ਪਾਬੰਧੀ ਲਾਗੂ ਕੀਤੀ ਗਈ ਹੈ ਅਤੇ ਕਿਸੇ ਨੂੰ ਵੀ ਮੂੰਹ ਤੋਂ ਮਾਸਕ ਉਤਾਰਨ ਦੀ ਆਗਿਆ ਨਹੀਂ ਹੈ ਅਤੇ ਨਾ ਹੀ ਜਨਤਕ ਥਾਂਵਾਂ ਉਪਰ ਖੁਲ੍ਹੇਆਮ ਕੋਈ ਅਲਕੋਹਲ ਆਦਿ ਪੀਣ ਦੀ ਇਜਾਜ਼ਤ ਹੈ।
ਬੀਤੇ 14 ਦਿਨਾਂ ਤੱਕ ਏ.ਸੀ.ਟੀ. ਆਉਣ ਜਾਉਣ ਵਾਲੇ ਵਿਅਕੀਤਆਂ ਆਦਿ ਲਈ ਰਾਜ ਅੰਦਰ ਐਂਟਰੀ ਵੀ ਬੰਦ ਕੀਤੀ ਗਈ ਹੈ ਅਤੇ ਕੇਵਲ ਵਾਜਿਬ ਪਰਮਿਟ ਵਾਲਿਆਂ ਨੂੰ ਹੀ ਇਜਾਜ਼ਤ ਦਿੱਤੀ ਗਈ ਹੈ।
ਰਾਜ ਅੰਦਰ ਇਸ ਸਮੇਂ 14,200 ਲੋਕ ਅਜਿਹੇ ਹਨ ਜੋ ਕਿ ਕਰੋਨਾ ਪ੍ਰਭਾਵਿਤ ਵਿਅਕਤੀਆਂ ਦੇ ਨਜ਼ਦੀਕੀ ਸਬੰਧਾਂ ਵਿੱਚ ਸਨ ਅਤੇ ਸਭ ਆਈਸੋਲੇਸ਼ਨ ਵਿੱਚ ਹਨ ਅਤੇ ਇਸ ਦੇ ਨਾਲ ਹੀ 540 ਦੇ ਕਰੀਬ ਸ਼ੱਕੀ ਥਾਂਵਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ।

Welcome to Punjabi Akhbar

Install Punjabi Akhbar
×