ਵਿਕਟੌਰੀਆ ਰਾਜ ਅੰਦਰ ਕਰੋਨਾ ਦੇ 24 ਨਵੇਂ ਮਾਮਲੇ ਦਰਜ

ਪੀ੍ਰਮੀਅਰ ਡੇਨੀਅਲ ਐਂਡ੍ਰਿਊਜ਼ ਨੇ ਜਾਣਕਾਰੀ ਰਾਹੀਂ ਦੱਸਿਆ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ 39,832 ਕਰੋਨਾ ਦੇ ਟੈਸਟ ਹੋਏ ਹਨ ਅਤੇ ਇਨ੍ਹਾਂ ਰਾਹੀਂ ਕਰੋਨਾ ਦੇ 24 ਨਵੇਂ ਮਾਮਲੇ ਦਰਜ ਹੋਏ ਹਨ।
ਮੌਜੂਦਾ ਸਮਿਆਂ ਵਿੱਚ ਰਾਜ ਅੰਦਰ ਕਰੋਨਾ ਦੇ 246 ਚਲੰਤ ਮਾਮਲੇ ਹਨ ਅਤੇ 520 ਤੋਂ ਵੀ ਜ਼ਿਆਦਾ ਕਰੋਨਾ ਪ੍ਰਭਾਵਿਤ ਥਾਂਵਾਂ ਦੀ ਸੂਚੀ ਜਾਰੀ ਕੀਤੀ ਜਾ ਚੁਕੀ ਹੈ।
ਮੈਲਬੋਰਨ ਵਿਚਲੇ ਲਾਕਡਾਊਨ ਤਹਿਤ ਬਾਹਰ ਵਾਰ ਖੇਡੀਆਂ ਜਾਣ ਵਾਲੀਆਂ ਖੇਡਜ਼ ਆਦਿ ਉਪਰ ਪੂਰਨ ਪਾਬੰਧੀ ਹੈ ਅਤੇ ਰਾਤ 9 ਵਜੇ ਤੋਂ ਅਗਲੇ ਦਿਨ ਸਵੇਰ ਦੇ 5 ਵਜੇ ਤੱਕ ਦਾ ਕਰਫਿਊ ਵੀ ਇਸ ਹਫ਼ਤੇ ਲਈ ਲਗਾਇਆ ਹੋਇਆ ਹੈ।
ਕਰੋਨਾ ਦੇ ਇਸ ਹਮਲੇ ਦੌਰਾਨ ਰਾਜ ਭਰ ਵਿੱਚ 50 ਦੇ ਕਰੀਬ ਬੱਚੇ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਦੀ ਇਸ ਵਾਇਰਸ ਨਾਲ ਲੜਾਈ ਜਾਰੀ ਹੈ ਅਤੇ ਇੱਕ ਬੱਚਾ ਆਈ.ਸੀ.ਯੂ. ਵਿੱਚ ਵੀ ਹੈ ਅਤੇ ਉਸਦੀ ਹਾਲਤ ਸਥਿਰ ਹੈ।

Welcome to Punjabi Akhbar

Install Punjabi Akhbar
×