ਵਿਕਟੌਰੀਆ ਵਿੱਚ ਕਰੋਨਾ ਦੇ 2232 ਨਵੇਂ ਮਾਮਲੇ ਦਰਜ, 12 ਮੌਤਾਂ

ਰਾਜ ਵਿੱਚ 70% ਵੈਕਸੀਨ ਦਾ ਟੀਚਾ ਪੂਰਾ; ਪ੍ਰਧਾਨ ਮੰਤਰੀ ਨੇ ਕੀਤਾ ਧੰਨਵਾਦ

ਸਿਹਤ ਅਧਿਕਾਰੀਆਂ ਅਨੁਸਾਰ, ਮੈਲਬੋਰਨ ਦੇ 6ਵੇਂ ਲਾਕਡਾਊਨ ਦੇ ਚਲਦਿਆਂ -ਜੋ ਕਿ ਅੱਜ ਰਾਤ ਨੂੰ 11:59 ਤੇ ਖੋਲ੍ਹਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਬੀਤੇ 24 ਘੰਟਿਆਂ ਦੌਰਾਨ, ਵਿਕਟੌਰੀਆ ਵਿੱਚ ਕਰੋਨਾ ਦੇ 2232 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 12 ਮੌਤਾਂ ਦਾ ਆਂਕੜਾ ਵੀ ਜਾਰੀ ਕੀਤਾ ਗਿਆ ਹੈ। ਬਾਹਰੀ ਦੇਸ਼ਾਂ ਤੋਂ ਵੀ 3 ਮਾਮਲੇ ਰਾਜ ਵਿੱਚ ਆਏ ਹਨ ਜੋ ਕਿ ਹੋਟਲ ਕੁਆਰਨਟੀਨ ਵਿੱਚ ਹਨ।
ਰਾਜ ਵਿੱਚ ਇਸ ਸਮੇਂ ਕਰੋਨਾ ਦੇ ਕੁੱਲ ਚਲੰਤ ਮਾਮਲਿਆਂ ਦੀ ਗਿਣਤੀ 22889 ਹੈ ਅਤੇ ਇਸ ਸਾਲ ਜੂਨ ਦੇ ਮਹੀਨੇ ਤੋਂ ਆਈ ਇਸ ਕਰੋਨਾ ਨਾਮ ਦੀ ਨ੍ਹੇਰੀ ਨੇ ਹੁਣ ਤੱਕ 187 ਜਾਨਾਂ ਲੈ ਲਈਆਂ ਹਨ।
ਬੀਤੇ 24 ਘੰਟਿਆਂ ਦੌਰਾਨ ਰਾਜ ਭਰ ਵਿੱਚ 79544 ਕਰੋਨਾ ਦੇ ਟੈਸਟ ਕੀਤੇ ਗਏ ਹਨ ਅਤੇ 37824 ਵੈਕਸੀਨਾਂ ਲਗਾਈਆਂ ਗਈਆਂ ਹਨ।
ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਵਿਕਟੌਰੀਆ ਰਾਜ ਵਿੱਚ ਇਸ ਸਮੇਂ 16 ਸਾਲ ਅਤੇ ਇਸ ਤੋਂ ਵੱਧ ਉਮਰ ਵਰਗ ਵਾਲੇ 70.51% ਲੋਕਾਂ ਨੂੰ ਕਰੋਨਾ ਤੋਂ ਬਚਾਉ ਦੀਆਂ ਦੋਨੋਂ ਵੈਕਸੀਨਾਂ ਲੱਗ ਚੁਕੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਵਿਕਟੋਰੀਆ ਰਾਜ ਨੇ, ਜਦੋਂ ਤੋਂ ਕਰੋਨਾ ਦੀ ਬਿਮਾਰੀ ਆਈ ਹੈ, ਬਹੁਤ ਜ਼ਿਆਦਾ ਸੰਤਾਪ ਭੁਗਤਿਆ ਹੈ ਪਰੰਤੂ ਰਾਜ ਦੀ ਜਨਤਾ ਨੇ ਰਾਜ ਸਰਕਾਰ ਦਾ ਪੂਰਨ ਸਹਿਯੋਗ ਦਿੱਤਾ ਹੈ ਅਤੇ ਇਸ ਵਾਸਤੇ ਉਹ ਸਭ ਦੇ ਧੰਨਵਾਦੀ ਹਨ।

Install Punjabi Akhbar App

Install
×