ਵਿਕਟੌਰੀਆ ਪੁਲਿਸ ਵੱਲੋਂ ਚਲ ਰਹੀਆਂ ਗ਼ੈਰ-ਕਾਨੂੰਨੀ ਪਾਰਟੀਆਂ ਉਪਰ ਮਾਰੇ ਛਾਪੇ -ਕਰੋਨਾ ਦੇ ਨਵੇਂ 22 ਮਾਮਲੇ ਦਰਜ

ਕਰੋਨਾ ਨਿਯਮਾਂ ਦੀ ਕੀਤੀ ਜਾਵੇ ਪੂਰੀ ਤਰ੍ਹਾਂ ਪਾਲਣਾ -ਯਹੂਦੀ ਨੇਤਾ ਦੀ ਭਾਈਚਾਰਕ ਅਪੀਲ

ਵਿਕਟੌਰੀਆ ਰਾਜ ਅੰਦਰ ਬੀਤੇ ਵੀਕਐਂਡ ਤੇ ਪੁਲਿਸ ਵੱਲੋਂ ਅਜਿਹੀਆਂ ਥਾਵਾਂ ਉਪਰ ਛਾਪੇ ਮਾਰੇ ਗਏ ਜਿੱਥੇ ਕਿ ਗ਼ੈਰ-ਕਾਨੂੰਨੀ ਢੰਗਾਂ ਨਾਲ ਕਰੋਨਾ ਦੇ ਨਿਯਮਾਂ ਦੀ ਉਲੰਘਣਾ ਕਰਕੇ ਇੱਕ ਯਹੂਦੀ ਭਾਈਚਾਰੇ ਸਮੇਤ ਹੋਰਨਾਂ ਵੱਲੋਂ ਵੀ ਇਕੱਠ ਅਤੇ ਪਾਰਟੀਆਂ ਆਦਿ ਕੀਤੀਆਂ ਜਾ ਰਹੀਆਂ ਸਨ। ਇਸੇ ਦੌਰਾਨ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ 29,986 ਕਰੋਨਾ ਦੇ ਟੈਸਟ ਕੀਤੇ ਗਏ ਅਤੇ 22 ਨਵੇਂ ਮਾਮਲੇ ਵੀ ਦਰਜ ਕੀਤੇ ਗਏ ਹਨ।
ਨਵੇਂ ਦਰਜ ਹੋਏ ਮਾਮਲਿਆਂ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ 17 ਮਾਮਲੇ ਤਾਂ ਪਹਿਲਾਂ ਵਾਲੇ ਆਊਟਬ੍ਰੇਕਾਂ ਨਾਲ ਹੀ ਸਬੰਧਤ ਹਨ ਅਤੇ 8 ਮਾਮਲੇ ਅਜਿਹੇ ਹਨ ਜੋ ਕਿ ਆਪਣੇ ਇਨਫੈਕਸ਼ਨ ਦੌਰਾਨ ਲਗਾਤਾਰ ਸਮਾਜਿਕ ਤੌਰ ਤੇ ਘੁੰਮਦੇ ਫਿਰਦੇ ਰਹੇ ਹਨ।
ਮੈਲਬੋਰਨ ਦੇ ਯਹੂਦੀ ਨੇਤਾ ਨੇ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਅਜਿਹੀਆਂ ਹਰਕਤਾਂ ਨਾ ਕਰਨ ਜਿਸ ਨਾਲ ਕਿ ਕਰੋਨਾ ਨਿਯਮਾਂ ਦੀ ਉਲੰਘਣਾ ਹੋਵੇ ਅਤੇ ਇਹ ਭਿਆਨਕ ਬਿਮਾਰੀ ਹੋਰ ਵੀ ਫੈਲੇ।
ਸਰਕਾਰ ਅਤੇ ਸਿਹਤ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਸੁਚੇਤ ਕਰਨ ਵਾਸਤੇ ਅਜਿਹੀਆਂ ਥਾਵਾਂ ਦੀ ਸੂਚੀ ਲਗਾਤਾਰ ਜਾਰੀ ਕੀਤੀ ਜਾ ਰਹੀ ਹੈ ਜਿੱਥੇ ਕਿ ਕਰੋਨਾ ਸੰਕ੍ਰਮਣ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਅਤੇ ਲੋਕਾਂ ਨੂੰ ਆਪਣਾ ਅਤੇ ਸਮਾਜਿਕ ਤੌਰ ਤੇ ਹੋਰਨਾਂ ਦਾ ਵੀ ਬਚਾਅ ਕਰਨ ਲਈ ਪ੍ਰੇਰਿਆ ਜਾਂਦਾ ਹੈ।

Welcome to Punjabi Akhbar

Install Punjabi Akhbar
×