ਵਿਕਟੌਰੀਆ ਵਿੱਚ ਵੀ ਕਰੋਨਾ ਦੇ ਨਵੇਂ 22 ਮਾਮਲੇ ਦਰਜ -ਸਾਰੇ ਹੀ ਮੌਜੂਦਾ ਕਲਸਟਰਾਂ ਨਾਲ ਸਬੰਧਤ

ਫੈਡਰਲ ਸਰਕਾਰ ਵੱਲੋਂ ਲਾਕਡਾਊਨ ਦੌਰਾਨ ਕਾਮਿਆਂ ਨੂੰ 600 ਡਾਲਰਾਂ ਦੀ ਮਦਦ

ਵਿਕਟੌਰੀਆ ਰਾਜ ਵਿੱਚ ਵੀ ਲੱਗਿਆ ਹੋਇਆ ਲਾਕਡਾਊਨ ਵਧਾ (27 ਜੁਲਾਈ ਅੱਧੀ ਰਾਤ 11:59 ਤੱਕ) ਦਿੱਤਾ ਗਿਆ ਹੈ ਅਤੇ ਇਸ ਅੱਜ ਰਾਜ ਅੰਦਰ ਲਾਕਡਾਊਨ ਦਾ 6ਵਾਂ ਦਿਨ ਹੈ ਅਤੇ ਕਰੋਨਾ ਦੇ 22 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਜ ਅੰਦਰ ਮਿਲੇ ਇਹ ਸਾਰੇ ਮਾਮਲੇ ਹੀ ਪਹਿਲਾਂ ਤੋਂ ਮੌਜੂਦ ਮਾਮਲਿਆਂ ਨਾਲ ਹੀ ਸਬੰਧਤ ਹਨ ਅਤੇ ਮੌਜੂਦਾ ਸਮੇਂ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ ਦਾ ਆਂਕੜਾ 107 ਹੋ ਗਿਆ ਹੈ। ਇਸ ਸਬੰਧੀ ਕੁੱਝ ਸ਼ੱਕੀ ਥਾਂਵਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਅਪੀਲ ਹੈ ਕਿ ਉਹ ਇਸ ਸੂਚੀ ਦਾ ਜਾਇਜ਼ਾ ਲੈਂਦੇ ਰਹਿਣੇ
ਉਨ੍ਹਾਂ ਇਹ ਵੀ ਕਿਹਾ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ 59,355 ਟੈਸਟ ਕੀਤੇ ਗਏ ਅਤੇ 18,099 ਲੋਕਾਂ ਨੂੰ ਕਰੋਨਾ ਤੋਂ ਬਚਾਉ ਲਈ ਵੈਕਸੀਨ ਦਿੱਤੀ ਗਈ ਹੈ।
ਫੈਡਰਲ ਸਰਕਾਰ ਨੇ ਆਪਣੇ ਇੱਕ ਐਲਾਨਨਾਮੇ ਵਿੱਚ ਕਿਹਾ ਹੈ ਕਿ ਵਿਕਟੌਰੀਆ ਰਾਜ ਅੰਦਰ ਲਾਕਡਾਊਨ ਤੋਂ ਪ੍ਰਭਾਵਿਤ ਲੋਕ ਹੁਣ ਆਪਣੇ 600 ਡਾਲਰਾਂ ਦੇ ਮੁਆਵਜ਼ੇ ਲਈ ਸਰਕਾਰ ਕੋਲ ਅਰਜ਼ੀਆਂ ਦਾਇਰ ਕਰ ਸਕਦੇ ਹਨ।

Welcome to Punjabi Akhbar

Install Punjabi Akhbar
×
Enable Notifications    OK No thanks