ਵਿਕਟੌਰੀਆ ਵਿੱਚ ਕਰੋਨਾ ਦੇ 2179 ਨਵੇਂ ਮਾਮਲੇ ਦਰਜ, 6 ਮੌਤਾਂ

19 ਅਕਤੂਬਰ ਤੋਂ ਨਿਊ ਸਾਊਥ ਵੇਲਜ਼ ਦੇ ਰੈਡ ਜ਼ੌਨ ਵਾਲੇ ਖੇਤਰਾਂ ਵਿੱਚ ਆਉਣ ਵਾਲਿਆਂ ਲਈ ਕੁਆਰਨਟੀਨ ਖ਼ਤਮ
ਵਿਕਟੌਰੀਆ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 2179 ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ ਸਿਹਤ ਅਧਿਕਾਰੀਆਂ ਵੱਲੋਂ ਇਸ ਭਿਆਨਕ ਬਿਮਾਰੀ ਕਾਰਨ, 6 ਲੋਕਾਂ ਦੀ ਮੌਤ ਹੋ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ। ਰਾਜ ਵਿੱਚ ਇਸ ਸਮੇਂ ਕਰੋਨਾ ਦੇ ਕੁੱਲ ਮੌਜੂਦਾ ਮਾਮਲਿਆਂ ਦੀ ਗਿਣਤੀ 21324 ਹੈ।
ਸਿਹਤ ਮੰਤਰੀ ਮਾਰਟਿਨ ਫੋਲੇ ਨੇ ਜਾਣਕਾਰੀ ਰਾਹੀਂ ਦੱਸਿਆ ਕਿ, 19 ਅਕਤੂਬਰ (ਰਾਤ ਦੇ 11:59) ਤੋਂ ਨਿਊ ਸਾਊਥ ਵੇਲਜ਼ ਦੇ ਰੈਡ ਜ਼ੌਨ ਵਾਲੇ ਖੇਤਰਾਂ ਵਿੱਚ ਆਉਣ ਵਾਲਿਆਂ (ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕ) ਲਈ ਕੁਆਰਨਟੀਨ ਖ਼ਤਮ ਕੀਤਾ ਜਾ ਰਿਹਾ ਹੈ ਪਰੰਤੂ ਇੱਥੇ ਪਹੁੰਚਣ ਦੇ 72 ਘੰਟਿਆਂ ਦੇ ਅੰਦਰ ਅੰਦਰ ਉਨ੍ਹਾਂ ਨੂੰ ਆਪਣਾ ਨੈਗੇਟਿਵ ਕਰੋਨਾ ਟੈਸਟ ਦੇਣਾ ਪਵੇਗਾ। ਜ਼ਿਕਰਯੋਗ ਹੈ ਕਿ ਨਿਊ ਸਾਊਥ ਵੇਲਜ਼ ਦੇ ਆਰੇਂਜ ਜ਼ੌਨ ਤੋਂ ਆਉਣ ਵਾਲਿਆਂ ਲਈ ਵੀ ਇਹੋ ਸ਼ਰਤ ਲਾਗੂ ਹੈ। ਪਰੰਤੂ ਜਿਨ੍ਹਾਂ ਨੂੰ ਕਰੋਨਾ ਤੋਂ ਬਚਾਉ ਦੇ ਟੀਕੇ ਨਹੀਂ ਲੱਗੇ, ਉਨ੍ਹਾਂ ਲਈ ਹਾਲੇ ਵੀ ਕੁਆਰਨਟੀਨ ਦੀ ਸ਼ਰਤ ਲਾਗੂ ਰਹੇਗੀ।

Install Punjabi Akhbar App

Install
×