ਵਿਕਟੌਰੀਆ ਵਿੱਚ ਕਰੋਨਾ ਦੀ ਹਨੇਰੀ ਦਾ ਇੱਕ ਹੋਰ ਝੱਟਕਾ, 25 ਮੌਤਾਂ, 1923 ਨਵੇਂ ਮਾਮਲੇ ਦਰਜ

ਬੀਤੇ ਕੁੱਝ ਦਿਨਾਂ ਤੋਂ ਵਿਕਟੌਰੀਆ ਅੰਦਰ ਭਾਵੈਂ ਥੋੜ੍ਹੀ ਮਾਤਰਾ ਵਿੱਚ ਹੀ, ਪਰੰਤੂ ਆਂਕੜੇ ਦਰਸਾ ਰਹੇ ਸਨ ਕਿ ਕਰੋਨਾ ਵਾਲੀ ਮਹਾਂਮਾਰੀ ਦੀ ਹਨੇਰੀ ਥੋੜ੍ਹੀ ਮੱਠੀ ਪੈ ਰਹੀ ਹੈ ਪਰੰਤੂ ਅੱਜ ਦੇ ਆਂਕੜਿਆਂ ਮੁਤਾਬਿਕ, ਕਰੋਨਾ ਨੇ ਇੱਕ ਵਾਰੀ ਫੇਰ ਤੋਂ ਆਪਣੀ ਤਾਕਤ ਦਿਖਾਈ ਹੈ ਅਤੇ ਬੀਤੇ 24 ਘੰਟਿਆਂ ਦੌਰਾਨ 25 ਪੀੜਿਤਾਂ ਨੂੰ ਮੌਤ ਦੇ ਮੂੰਹ ਵਿੱਚ ਪਾ ਦਿੱਤਾ ਹੈ। ਆਂਕੜਿਆਂ ਮੁਤਾਬਿਕ ਰਾਜ ਵਿੱਚ 1923 ਨਵੇਂ ਮਾਮਲੇ ਵੀ ਦਰਜ ਹੋਏ ਹਨ ਜੋ ਕਿ ਬੀਤੇ ਦਿਨਾਂ ਤੋਂ ਇੱਕ ਦਮ ਜ਼ਿਆਦਾ ਹਨ। ਇਸ ਸਾਲ ਜੂਨ ਮਹੀਨੇ ਤੋਂ ਚੱਲੀ ਇਸ ਕਰੋਨਾ ਹਨੇਰੀ ਨੇ ਹੁਣ ਤੱਕ 272 ਜਾਨਾਂ ਲੈ ਲਈਆਂ ਹਨ।
ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਆਂਕੜੇ ਦਰਸਾਉਂਦੇ ਹਨ ਕਿ ਰਾਜ ਵਿੱਚ ਇਸ ਸਮੇਂ 22189 ਕਰੋਨਾ ਦੇ ਚਲੰਤ ਮਾਮਲੇ ਹਨ। ਕਰੋਨਾ ਪੀੜਿਤ 746 ਲੋਕ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ ਜਿਨ੍ਹਾਂ ਵਿੱਚੋਂ 137 ਆਈ.ਸੀ.ਯੂ. ਵਿੱਚ ਹਨ ਅਤੇ 85 ਵੈਂਟੀਲੇਟਰਾਂ ਉਪਰ ਹਨ।

Install Punjabi Akhbar App

Install
×