ਵਿਕਟੌਰੀਆ ਵਿੱਚ ਕਰੋਨਾ ਦੇ 1638 ਮਾਮਲੇ ਦਰਜ, ਦੋ ਮੌਤਾਂ

ਵਿਕਟੌਰੀਆ ਵਿੱਚ ਇੱਕ ਵਾਰੀ ਫੇਰ ਤੋਂ ਬੀਤੇ 24 ਘੰਟਿਆਂ ਦੌਰਾਨ 1638 ਕਰੋਨਾ ਦੇ ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਕਰੋਨਾ ਬਿਮਾਰੀ ਦਿਨ ਪ੍ਰਤੀ ਦਿਨ ਰਾਜ ਭਰ ਵਿੱਚ ਮੁੜ ਤੋਂ ਆਪਣੇ ਪੈਰ ਪਸਾਰਦੀ ਦਿਖਾਈ ਦੇ ਰਹੀ ਹੈ। ਇਸੇ ਸਮੇਂ ਦੌਰਾਨ, ਇਸ ਬਿਮਾਰੀ ਤੋਂ ਪੀੜਿਤ 2 ਹੋਰ ਵਿਅਕਤੀ ਦਮ ਵੀ ਤੋੜ ਗਏ ਹਨ।
ਰਾਜ ਭਰ ਵਿੱਚ ਮੌਜੂਦਾ ਸਮੇਂ ਵਿੱਚ ਕਰੋਨਾ ਦੇ 15,000 ਚਲੰਤ ਮਾਮਲੇ ਹਨ ਅਤੇ ਇਸ ਸਾਲ ਦੇ ਕਰੋਨਾ ਦੇ ਹਮਲੇ ਵਿੱਚ ਕੁੱਲ 70 ਲੋਕ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ ਹਨ।
ਮੈਲਬੋਰਨ ਦੇ ਪਾਰਕਵਿਲੇ ਵਿਖੇ ਬੱਚਿਆਂ ਦੇ ਹਸਪਤਾਲ (Royal Children’s Hospital in Parkville) ਦੇ ਕੈਂਸਰ ਵਾਰਡ (Kookaburra cancer care ward) ਵਿੱਚ ਇੱਕ ਮਰੀਜ਼ ਦੇ ਮਾਪੇ (ਇੱਕ) ਜੋ ਕਿ ਕਰੋਨਾ ਪੀੜਿਤ ਸੀ ਅਤੇ ਉਹ 1 ਤੋਂ 4 ਅਕਤੂਬਰ ਤੱਕ ਉਕਤ ਵਾਰਡ ਵਿੱਚ ਰਿਹਾ ਹੈ, ਅਤੇ ਇਸ ਨਾਲ ਵਾਰਡ ਦੇ ਕੁੱਝ ਕਰਮਚਾਰੀ ਵੀ ਕਰੋਨਾ ਪੀੜਿਤ ਹੋ ਗਏ ਸਨ, ਵਾਲੇ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਉਕਤ ਵਾਰਡ ਵਿੱਚਲੇ ਬੱਚਿਆਂ ਦਾ ਕਰੋਨਾ ਟੈਸਟ ਨੈਗੇਟਿਵ ਹੀ ਆਇਆ ਹੈ।
ਹਸਪਤਾਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਦਾ ਕਹਿਣਾ ਹੈ ਕਿ ਉਕਤ ਵਾਰਡ ਦੇ ਸਾਰੇ ਹੀ ਕਰੋਨਾ ਪੀੜਿਤਾਂ ਨੂੰ 14 ਦਿਨਾਂ ਲਈ ਕੁਆਰਨਟੀਨ ਕਰ ਲਿਆ ਗਿਆ ਹੈ।

Install Punjabi Akhbar App

Install
×