ਵਿਕਟੌਰੀਆ ਵਿੱਚ ਕਰੋਨਾ ਦੇ ਨਵੇਂ 1612 ਮਾਮਲੇ ਦਰਜ, 8 ਮੌਤਾਂ

ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਆਂਕੜਿਆਂ ਮੁਤਾਬਿਕ, ਬੀਤੇ 24 ਘੰਟਿਆਂ ਦੌਰਾਨ, ਵਿਕਟੌਰੀਆ ਰਾਜ ਅੰਦਰ ਕਰੋਨਾ ਦੇ 1612 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ 8 ਲੋਕਾਂ ਦੀ ਮੌਤ ਹੋ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ। ਰਾਜ ਵਿੱਚ ਇਸ ਸਾਲ ਜੂਨ ਮਹੀਨੇ ਤੋਂ ਆਈ ਇਸ ਕਰੋਨਾ ਲਹਿਰ ਨਾਲ ਹੁਣ ਤੱਕ ਕੁੱਲ 19012 ਲੋਕ ਪੀੜਿਤ ਹੋ ਚੁਕੇ ਹਨ।
ਰਾਜ ਸਰਕਾਰ ਅਤੇ ਸਿਹਤ ਅਧਿਕਾਰੀਆਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਰਾਜ ਵਿੱਚ ਕਰੋਨਾ ਕਾਰਨ ਲੱਗੀਆਂ ਪਾਬੰਧੀਆਂ ਵਿੱਚ ਛੋਟਾਂ ਅਗਲੇ ਮਹੀਨੇ ਦੀ 5 ਤਾਰੀਖ ਤੋਂ ਦਿੱਤੀਆਂ ਜਾ ਸਕਦੀਆਂ ਹਨ ਅਤੇ ਇਸ ਵਾਸਤੇ ਰਾਜ ਦੇ ਲੋਕਾਂ ਲਈ ਕਰੋਨਾ ਤੋਂ ਬਚਾਉ ਲਈ ਲਗਾਇਆ ਜਾ ਰਿਹਾ ਟੀਕਾ ਅਤੇ ਇਸ ਟੀਕੇ ਦੀਆਂ ਦੋਹੇਂ ਡੋਜ਼ਾਂ ਦਾ 80% ਦਾ ਟੀਚਾ ਮਿੱਥਿਆ ਗਿਆ ਹੈ।
ਅਗਲੇ ਮਹੀਨੇ, ਨਵੰਬਰ 2 ਨੂੰ ਹੋਣ ਵਾਲੇ ਮੈਲਬੋਰਨ ਕੱਪ ਲਈ 10,000 ਦਰਸ਼ਕਾਂ ਆਦਿ ਦੇ ਸ਼ਾਮਿਲ ਹੋਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਅਤੇ ਇੰਨੀ ਹੀ ਭੀੜ ਨੂੰ ਔਕਸ ਡੇਅ ਅਤੇ ਸਟੇਕਸ ਡੇਅ ਲਈ ਇਜਾਜ਼ਤ ਮਿਲ ਰਹੀ ਹੈ ਪਰੰਤੂ ਇਸ ਵਾਸਤੇ 80% ਵਾਲੀ ਸ਼ਰਤ ਲਾਗੂ ਹੈ।

Install Punjabi Akhbar App

Install
×